Monday, February 2, 2009

ਜਿਸ ਨਾਲ ਵਾਦਾ ਕਰਕੇ ਟੈਮ ਮਿਲਣ ਦਾ ਦੇਵੇ ਤੂੰ,

ਉਹ ਰਾਹਾਂ ਦੇ ਵਿੱਚ ਰਹਿੰਦਾ ਤੂੰ ਕਿੱਥੇ ਰਹਿ ਜਾਨੀ ਏ,

ਮਿਲੇ ਸਕੂਟਰ ਵਾਲਾ ਬਾਏ ਬਾਏ ਸਾਇਕਲ ਵਾਲੇ ਨੂੰ,

ਅੱਗੋ ਟੱਕਰੇ ਕਾਰ ਵਾਲਾ ਉਸ ਨਾਲ ਬਹਿ ਜਾਨੀ ਏ,

ਨੀ ਤੂੰ ਦਸ ਆਦਤ ਵਰਗੀ ਜਿਹੜੀ ਛੇਤੀ ਛੁੱਟਦੀ ਨਹੀਂ,

ਨਸ਼ੇ ਵਰਗੀਏ ਸਿੱਧੀ ਹੱਡਾਂ ਵਿੱਚ ਰਚ ਜਾਨੀ ਏ,

"sandhu" ਡਰਦਾ ਨਿੱਤ ਤੇਰੇ ਬਿਆਨ ਬਦਲਣੇ ਤੋ,

ਸੁਣਿਆ ਏ ਤੂੰ ਮਿੱਤਰਾਂ ਨੂੰ ਭਰਾ ਕਹਿ ਜਾਨੀ ਏ....

No comments:

Post a Comment