Saturday, February 14, 2009

ਜਿਹੜੀ ਗਾਂ ਸ਼ੇਰ ਦੇ ਮੂੰਹ ਆਗੀ,
ੳਹਦਾ ਮਾਸ ਵੀ ਨਹੀ ਤੇ ੳਹਦੀ ਖੱਲ ਵੀ ਨਹੀ.
ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ,
ੳਹਦੇ ਪੱਤੇ ਵੀ ਨਹੀ ਤੇ ੳਹਦੇ ਫਲ ਵੀ ਨਹੀ.
ਜਿਹੜੇ ਮਕਾਨ ਦੀ ਨੀਹ ਜਵਾਬ ਦੇ ਜੇ,
ਓਹ ਬਿੰਦ ਵੀ ਨਹੀ ਤੇ ੳਹ ਪਲ ਵੀ ਨਹੀ,
ਜਿਹੜੀ ਕੌਮ ਦੇ ਖੂਨ ਵਿੱਚੌ ਗਈ ਗੈਰਤ,
ੳਹ ਆੱਜ ਵੀ ਨਹੀ ਤੇ ੳਹ ਕੱਲ ਵੀ ਨਹੀ.

ਸਿਰ ਦੇਣਾ ਤੇ ਮੂਹੋ ਨਾ ਸੀ ਕਰਨੀ,
ਇਹ ਹੈ ਮੌਤ ਦੇ ਨਾਲ ਰੀਤ ਸਾਡੀ ।
ਜਿਊਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ,
ਬੰਦ ਬੰਦ ਕਟਵਾਉਣਾ ਤਾਂ ਹੈ ਰੀਤ ਸਾਡੀ ।

ਬਾਗੀ ਨਾਮ ਸਾਡਾ,ਬਾਗੀ ਜਾਤ ਸਾਡੀ,ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,ਗੁਰੂ ਦਸ਼ਮੇਸ਼ ਬਾਗੀ,ਨਲੂਆ ਵੀਰ ਬਾਗੀ,ਸਾਡਾ ਬਾਗੀ ਪੰਥ ਪਰਿਵਾਰ ਲੋਕੋ,ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ...

No comments:

Post a Comment