Wednesday, February 11, 2009

ਮੇਰੇ ਹਿੱਸੇ ਦਾ ਮਿਲ ਗਿਆ ਦੁਖ ਸੁਖ ਤੇ ਮਾਣ ਜੋ

ਫਿਰ ਹੱਦੋਂ ਵੱਧ ਖੁਸ਼ੀ ਤੇ ਅਧਿਕਾਰ ਕਿਉਂ ਕਰਾਂ|

ਮੈਂ ਜੋ ਵੀ ਹਾਂ ਜਿਥੋਂ ਵੀ ਹਾਂ ਖੁਸ਼ ਹਾਂ ਐ ਮਾਲਕਾ,

ਤੇਰੇ ਦਰ ਤੇ ਜਾਕੇ ਮੰਗ ਵਾਰ-ਵਾਰ ਕਿਉਂ ਕਰਾਂ|

ਤੈਨੂੰ ਫਿਰ ਪੂਰੇ ਜਗਤ ਏ ਮੇਰਾ ਦਿਲ ਏ ਜਾਣਦਾ,

ਤੂੰ ਮੈਨੂੰ ਭੁੱਲ ਨਾ ਜਾਵੀਂ ਨਿੱਤ ਪੁਕਾਰ ਕਿਉਂ ਕਰਾਂ|

ਕੋਈ ਨਾ ਜਾਣੇ ਰੰਗ ਮਾਲਕ ਦੇ ਏ ਕੀ ਤਂ ਕੀ ਕਰ ਜਾਵੇ,

ਰਾਜੇ ਨੂੰ ਏ ਕਰ ਦਏ ਮੰਗਤਾ ਤੇ ਮੰਗਤਾ ਤਖਤ ਬਿਠਾਵੇ

ਖਾਕ ਜਿੰਨੀ ਔਕਾਤ ਨਾ ਮੇਰੀ ਮੈਥੋਂ ਉੱਪਰ ਏ ਜੱਗ ਸਾਰਾ,

ਨਾ ਹੀ ਮੇਰੇ ਵਿੱਚ ਗੁਣ ਕੋਈ ਮੇਰਾ ਦਾਤਾ ਈ ਬਖਸ਼ਣਹਾਰਾ|

ਬੋਲਣ ਲਈ ਜ਼ੁਬਾਨ ਬਖਸ਼ ਤੀ ਅੱਖੀਆਂ ਇਖਿਤਆਰ ਬਖਸ਼ੀਆਂ,

ਮੈਥੋਂ ਕੁਝ ਵੀ ਨਈਂ ਲੁਕਾਇਆ ਮੇਰੇ ਮਾਲਕ ਨੇ,

ਕਰਾਂ ਮਿਹਨਤ ਢੰਗ ਸਿਖਾਇਆ ਮੇਰੇ ਮਾਲਕ ਨੇ,

ਮੇਰੀ ਝੋਲੀ ਸਭ ਕੁਝ ਪਾਇਆ ਮੇਰੇ ਮਾਲਕ ਨੇ|

No comments:

Post a Comment