Monday, February 2, 2009

ਰਾਤ ਗਈ ਕਰ ਤਾਰਾ ਤਾਰਾ,
ਹੋਇਆ ਦਿਲ ਦਾ ਦਰਦ ਉਧਾਰਾ,
ਅੱਖਾਂ ਹੋਈਆਂ ਹੰਝੂ ਹੰਝੂ,
ਦਿਲ ਦਾ ਸ਼ੀਸ਼ਾ ਭਾਰਾ ਭਾਰਾ,
ਹੁਣ ਤਾਂ ਮੇਰੇ ਦੋ ਹੀ ਸਾਥੀ,
ਇੱਕ ਹਉਕਾ ਇੱਕ ਹੰਝੂ ਖਾਰਾ,
ਮਰਨਾ ਚਾਹਿਆ ਮੌਤ ਨਾ ਆਈ,
ਮੌਤ ਵੀ ਮੈਨੂੰ ਦੇ ਗਈ ਲਾਰਾ..

No comments:

Post a Comment