ਸਾਡੀ ਜ਼ਿੰਦਗੀ ਇੱਕ ਹਨੇਰੀ ਸੀ,
ਮਿੱਟੀ ਦੀ ਇੱਕ ਢੇਰੀ ਸੀ,
ਧੂੜ ਇਸ ਮਿੱਟੀ ਦੀ ਉੱਡਦੀ ਉੱਡਦੀ,
ਤੇਰੇ ਬੂਹੇ ਅੱਗੇ ਆ ਗਈ,
ਤੇਰੇ ਵਿਹੜੇ ਦੇ ਵਿਚ ਛਾ ਗਈ.....
ਫਿਰ ਇੱਕ ਹਨੇਰੀ ਆ ਗਈ,
ਮਿੱਟੀ ਦੀ ਇਸ ਢੇਰੀ ਨੂੰ,
ਨਾਂ ਜਾਣੇ ਕਿੱਥੇ ਉਡਾ ਕੇ ਲੈ ਗਈ,
ਨਾ ਤੇਰਾ ਬੂਹਾ ਏ, ਨਾ ਹੀ ਤੇਰਾ ਘਰ ਵੇ,
ਸਾਨੂੰ ਤਾਂ ਬੱਸ ਇੱਕੋ ਹੀ ਹੁਣ ਦਰ ਵੇ......
ਨਾ ਜਾਣੇ ਫਿਰ ਕਦ ਹਨੇਰੀ ਆਊਗੀ,
ਮਿੱਟੀ ਦੀ ਇਸ ਢੇਰੀ ਨੂੰ,
ਹੁਣ ਪਤਾ ਨਹੀਂ ਕੀਤੇ ਲਜਾਊਗੀ,
ਹੁਣ ਕਿਹ੍ੜਾ ਬੂਹਾ ਆਊਗਾ,
ਹੁਣ ਕਿਹ੍ੜਾ ਵਿਹੜਾ ਅਪਨਾਵਾਂਗੇ,
ਤੇਰੇ ਦਿੱਤੇ ਪਿਆਰ ਨੂ ਦੱਸ ਵੇ ਕਿਂਵੇ ਭੁਲਾਵਾਂਗੇ.......
Subscribe to:
Post Comments (Atom)
No comments:
Post a Comment