Monday, February 2, 2009

ਇਹ ਸਫਰ ਦਿਲ ਨੂੰ ਰਤਾ ਭਾਓੁਂਦਾ ਨਹੀ ਤੇਰੇ ਬਿਨਾ, 
ਜੀਣ ਦਾ ਕੋਈ ਮਜ਼ਾ ਆਓੁਂਦਾ ਨਹੀ ਤੇਰੇ ਬਿਨਾ....
ਬੇਸਹਾਰਾ ਘੁੰਮਦਾ ਹਾਂ ਮੈਂ ਖਿਆਲਾਂ ਵਿੱਚ ਸਦਾ, 
ਕੋਈ ਵੀ ਗਲ ਆਪਣੇ ਲਾਓਂਦਾ ਨਹੀ ਤੇਰੇ ਬਿਨਾ....
ਹੱਸਣਾ ਤੇਰੇ ਜਿਹਾ ਤੱਕਿਆ ਨਹੀ ਮੈਂ ਓੁਮਰ ਭਰ, 
ਐਨਾ ਸੁਹਣਾ ਕੋਈ ਮੁਸਕਰਾਓਂਦਾ ਨਹੀ ਤੇਰੇ ਬਿਨਾ....
ਗਮ ਨ ਕਰ..ਰੋਇਆ ਨ ਕਰ..ਬੀਤੇ ਸਮੇਂ ਨੂੰ ਭੁੱਲ ਜਾ, 
ਇਸ ਤਰਾਂ ਕੋਈ ਵੀ ਸਮਝਾਓੁਂਦਾ ਨਹੀ ਤੇਰੇ ਬਿਨਾ......

No comments:

Post a Comment