Saturday, February 14, 2009
ਨਾਂ ਕਰ ਬਹੁਤਾ ਮਾਣ ਤੂੰ ਦੋ ਦਿਨ ਖੇਡ ਕੇ ਤੁਰ ਜਾਣਾਂ ਪਾਣੀ ਦੇ ਵਿਚ ਵਾਂਗ ਪਤਾਸੇ ਖੁਰਦਾ ਖੁਰ ਜਾਣਾਂ ਤੁਰ ਜਾਣਾ ਹੱਥ ਖਾਲੀ ਸਭ ਕੁਝ ਸਾਂਭ ਕੇ ਰੱਖ ਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ .......................................................................... ਰੇਤਾਂ ਉਪਰ ਪੈੜਾਂ ਵਰਗੀ ਜਿੰਦਗੀ ਤੇਰੀ ਓਏ ਮਿਟ ਜਾਣਾ ਆਖਰ ਨੂੰ ਇਕ ਦਿਨ ਵਾਂਗ ਹਨੇਰੀ ਓਏ ਪੈਜੂ ਤੈਨੂੰ ਰੋਣਾ ਸੱਚੀਂ ਖਿੜ ਖਿੜ ਹੱਸਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ ............................................................................ ਜਿਸ ਖੁਦਾ ਨੇ ਘੱਲਿਆ ਸੰਧੂ ਓਨੇ ਹੀ ਸੱਦ ਲੈਣਾ ਜਿਥੇ ਮਰਜੀ ਲੁੱਕ ਜਾਈਂ ਓਏ ਹੋਣੀ ਨੇ ਲੱਭ ਲੈਣਾ ਪਿੰਡ ਤਰਨ ਤਾਰਨ ਛੱਡ ਜਾਏਂਗਾ ਲੋਕਾਂ ਵਿਚ ਵੱਸਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ
Subscribe to:
Post Comments (Atom)
No comments:
Post a Comment