Saturday, February 7, 2009

“ਜਿਨਾਂ ਦੀ ਫਿਦਰਤ ਵਿਚੱ ਦਗਾਂ, ਉਹ ਕਦੇ ਵਫ਼ਾਵਾਂ ਨਹੀ ਕਰਦੇ.......
ਜੌ ਰੁੱਖ ਜਿਆਦਾ ਉੱਚੇ ਨੇ, ਉਹ ਕਿਸੇ ਨੂੰ ਛ਼ਾਵਾਂ ਨਹੀ ਕਰਦੇ.....
"ਪੰਨੂ" ਖੁਦ ਅੱਗੇ ਕਿੰਝ ਵੱਧਣਾ, ਇਹ ਜਰੂਰ ਸੋਚਦੇ ਰਹਿੰਦੇ ਹਾਂ......
੫ਰ ਕਿਸੇ ਖਿਲਾਫ਼ ਤੂੰ ਸੱਚ ਜਾਣੀ,ਅਸੀ ਕਦੇ ਸਲ਼ਾਹਾ ਨਹੀ ਕਰਦੇ......
ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,ਇਸ ਦੁਨੀਆ ਵਿੱਚੋਂ ਹੋਰ ਕੀ ਬੰਦਾਂ ਲੈ ਜਾਂਦਾ.....
ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ,ਜਿੰਨੇ ਝੱਖੜ੍ ਝੁੱਲੇ ਕੱਦ ਦਾ ਡਹਿ ਜ਼ਾਦਾਂ.....
"sandhu" ਤੇਰੇ ਵਿੱਚ ਨੁਕਸ ਤਾਂ ਹੋਵਣਗੇ ਐਵੈਂ ਨੀ ਕੋਈ ਕਿਸੇ ਦੇ ਦਿਲ਼ੋ ਲਹਿ ਜਾਂਦਾਂ.........”
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....

No comments:

Post a Comment