ਕਰੀਂ ਮਾਫ ਵੇ ਰੱਬਾ
ਮੈਂ ਕਿਸੇ ਨੂੰ ਤੇਰਾ ਦਰਜਾ ਦੇ ਬੈਠਾ
ਤੇਰੀ ਦਿੱਤੀ ਇਸ ਜਿੰਦ ਨਿਮਾਣੀ ਚੋਂ
ਕਿਸੇ ਨੂੰ ਕਰਜ਼ਾ ਦੇ ਬੈਠਾ
ਅਣਭੋਲ ਉਮਰ ਚ ਕੀਤੀ ਮੈਂ ਗਲਤ
ਕਮੀਆਂ ਮੇਰੇ ਵਿੱਚ ਵੀ ਨੇ ,
ਪਰ ਮੈਂ ਬੇਈਮਾਨ ਨਹੀਂ,
ਮੈਂ ਸਭ ਨੂੰ ਆਪਣਾ ਬਣਾਉਦਾ ਹਾਂ,
ਕੋਈ ਸੋਚਦਾ ਨਫਾਂ ਨੁਕਸਾਨ ਨਹੀਂ,
ਸਾਨੂੰ ਤਿੱਖੇ ਤੀਰ ਕਹਿਣ ਦਾ ਕੀ ਫਾਈਦਾ
ਜਦ ਸਾਡੇ ਕੋਲ ਕਮਾਨ ਨਹੀਂ,
ਇੱਕ ਸ਼ੌਕ ਹੈਂ ਖਾਮੋਸ਼ੀ ਨਾਲ ਜੀਨ ਦਾ
ਕੋਈ ਮੇਰੇ ਵਿੱਚ ਗੁਮਾਨ ਨਹੀਂ,
ਛੱਡ ਜਾਵੇ ਔਖੇ ਵੇਲੇ ਜੋ ਦੋਸਤਾਂ ਨੂੰ
ਅਸੀਂ ਇਹੋ ਜਿਹੇ ਇਨਸਾਨ ਨਹੀ...
Subscribe to:
Post Comments (Atom)


No comments:
Post a Comment