Monday, February 2, 2009

ਘਰੀ ਜਿਨਾ ਹਕੂਮਤਾਂ ਨੇ, 
ਉਹ ਕਦੇ ਗੁਲਾਮ ਨਹੀ ਰਹਿ ਸਕਦੇ.
ਮਾਤਾ ਪਿਤਾ ਨਾਲ ਜਿਹੜੇ ਦਗਾ ਕਰਦੇ,
ਚੈਨ ਨਾਲ ਉਹ ਕਦੇ ਨਹੀ ਬਹਿ ਸਕਦੇ.
ਅਕਾਲ ਪੁਰਖ ਦੀ ਰਜਾ ਚ ਰਹਿਣ ਵਾਲੇ,
ਲੱਖਾਂ ਦੁੱਖ ਮੁਸੀਬਤਾਂ ਸਹਿ ਸਕਦੇ.
ਮਗਰ ਲੱਗਣ ਜੋ ਸਾਧਾਂ ਨਜੂਮੀਆਂ ਦੇ,
ਗੁਰੂ ਘਰ ਤੋ ਕੁਝ ਨਹੀ ਲੈ ਸਕਦੇ.
ਅਕਲਮਦ ਮਹੱਲ ਉਸਾਰ ਲੈਦੇ,
ਬੇਵਕੂਫਾਂ ਦੇ ਕਿਲੇ ਵੀ ਢਹਿ ਸਕਦੇ. 
ਲਾਈਲੱਗ,ਬੇਗੈਰਤ,ਬੇਸ਼ਰਮ ਬੰਦੇ ,
ਨਾਲ ਸੰਧੂ ਦੇ ਕਦੇ ਨਹੀ ਖਹਿ ਸਕਦੇ......

No comments:

Post a Comment