ਕਦੀ ਤਾਂ ਦੋਸਤਾ ਵਰਤਮਾਨ ਹੋਇਆ ਕਰ .
ਅਜੇ ਬਾਕੀ ਹਨ ਸਾਹ ,
ਅਜੇ ਜਿਉਣਾ ਹੈ ਹੋਰ .
ਤੂੰ ਬੇਵਕਤ ਐਂਵੇ ਨਾ ਬੇਜਾਨ ਹੋਇਆ ਕਰ ,
ਮੈਂ ਹਾਂ ਹਮਦਰਦ , ਤੇਰੇ ਦਰਦ ਵੰਡਾਂਵਾਂਗਾ .
ਪਲ ਦੋ ਪਲ ਸਹੀ ਮੇਰਾ ਮਹਿਮਾਨ ਹੋਇਆ ਕਰ .
ਡੁੱਬ ਜਾਂਦਾ ਹੈ ਦਿਲ ਤੇਰੀ ਵੇਖ ਕੇ ਹਾਲਤ ,
ਜ਼ਿੰਦਾ ਰਹਿ ਕੇ ਨਾ ਸ਼ਮਸ਼ਾਨ ਹੋਇਆ ਕਰ .
ਟੋੜ ਕੇ ਚੁੱਪ ਦਾ ਕੁੰਡਾ ਕਹਿ ਦਿਲ ਦੀ ਗੱਲ ,
ਕਬਰਾਂ ਵਾਂਗ ਕਦੀ ਨਾ ਬੇਜ਼ੁਬਾਨ ਹੋਇਆ ਕਰ ..........


No comments:
Post a Comment