Monday, February 2, 2009

ਲੋਕ ਕਹਿੰਦੇ ਨੇ ਮੈਂ ਅਜੀਬ ਆਂ
ਮੇਰਾ ਪਿਆਰ ਅਜੀਬ ਏ
ਸ਼ਾਇਦ ਓਹ ਸੱਚ ਕਹਿੰਦੇ ਨੇ, ਕਿ ਮੈਂ ਅਜੀਬ ਹੀ ਆਂ ।
ਮੈਨੂੰ ਰਿਸ਼ਤੇ ਨਿਭਾਉਂਣੇ ਨਹੀ ਆਉਂਦੇ,
ਕਿਉਕਿ ਮੈਨੂੰ ਲਗਦੈ ਇਹ ਰਿਸ਼ਤੇ ਅਜੀਬ ਨੇ,
ਇਸ ਵਾਸਤੇ ਸ਼ਾਇਦ ਮੈਨੂੰ ਸਾਂਭਣੇ ਨਹੀ ਆਉਂਦੇ।
ਮੈਨੂੰ ਇਤਫਾਕ ਨਜ਼ਰ ਨਹੀਂ ਆਉਂਦਾ ਰਿਸ਼ਤਿਆਂ ਵਿੱਚ,
ਬਸ ਇੱਕ ਬੰਦਨ ਜਿਹਾ ਨਜ਼ਰ ਆਉਦਾ ਹੈ।
ਜੇ ਮੈਂ ਇਹਨਾ ਨੂੰ ਮਜਬੂਤ ਕਰਨ ਦੀ ਕੋਸ਼ਿਸ਼ ਕਰਦੀ ਆਂ
ਤਾਂ ਮੇਰੇ ਆਪਣੇ ਮੇਰੇ ਨਾਲ ਰਿਸ਼ਤਾ ਬਨਾ ਕਿ ਕਿ ਘੁਟਨ ਮਹਿਸੂਸ ਕਰਦੀ ਹਾਂ
ਪਰ ਜੇ ਮੈਂ ਆਪਣਿਆਂ ਨੂੰ ਢਿਲ ਦਿੰਦੀ ਹਾਂ ਤਾ ਓਹ ਮੈਨੂੰ ਖੁਦ ਤੋ ਦੂਰ ਜਾਂਦੇ ਦਿਖਦੇ ਨੇ।
ਸ਼ਾਇਦ ਮੈਂ ਗਲਤ ਹੋਵਾਂ,
ਸ਼ਾਇਦ ਮੇਰਾ ਨਜਰੀਆ, ਮੇਰੀ ਸੋਚ ਗਲਤ ਹੈ
ਸ਼ਾਇਦ ਮੈ ਸੱਚੀ ਅਜੀਬ ਹਾਂ।
ਲੋਕੀ ਪਿਆਰ ਤੇ ਦੋਸਤੀ ਨੂੰ ਰੱਬ ਮੰਨਦੇ ਨੇ
ਪਰ ਰੱਬ ਤਾਂ ਹਾਲੇ ਤੱਕ ਕਿਸੇ ਨੂੰ ਮਿਲਿਆ ਨਹੀ
ਇਸ ਲਈ ਮੈ ਪਿਆਰ ਤੇ ਦੋਸਤੀ ਨੂੰ ਰੱਬ ਕਹਿਣ ਤੋ ਡਰਦੀ ਆਂ
ਸ਼ਾਇਦ ਮੈ ਸੱਚੀ ਅਜੀਬ ਹਾਂ...... 

No comments:

Post a Comment