Saturday, February 14, 2009

ਕਾਲਜ ਦੇ ਦਿਨ ਯਾਰਾ ਬਡ਼ੇ ਹੀ ਨਿਰਾਲੇ,
ਹੋਣ ਕਈ ਦੀਵਾਲੀਆਂ ਤੇ ਕਈ ਦੀਵਾਲੇ,
During the LECTURE ਦਿਲ ਮਿਲ ਜਾਂਦੇ ਨੇ,
Ground ਵਿਚ ਪਿਆਰ ਵਾਲੇ Phull ਖਿੱਲ ਜਾਂਦੇ ਨੇ,
ਵਿਚ ਕੰਟੀਨਾਂ ਪਿਆਰ ਅਜ਼ਮਾਏ ਜਾਂਦੇ ਨੇ,
ਚਾਹ ਨਾਲ ਸਮੋਸੇ ਧੱਕੇ ਨਾਲ ਖਵਾਏ ਜਾਂਦੇ ਨੇ,
ਹੌਲੀ-ਹੌਲੀ ਪੈ ਜਾਂਦੀ ਆਦਤ PERIOD BUNK Karn ਦੀ,
ਰੱਟ ਲੱਗਦੀ ਆ ਦਿਲ ਨੂੰ ਪਿਆਰ ਵਾਲੀ ਕਿਸੇ ਦੀ,
ATTENDNCEA ਵੀ ਫੇਰ ਹੁੰਦੀਆਂ ਨਾ ਪੂਰੀਆਂ,
ਸਮਝ ਲਵੋ ਹੁਣ ਮੁਹੱਬਤਾਂ ਨੇ ਗੂਡ਼ੀਆਂ,
ਇਹੋ ਮੁਲ ਪੈਂਦਾ ਫਿਰ ਬਾਪੂ ਦੀ ਕਮਾਈ ਦਾ,
ਯਾਰੋ ਇਹੋ ਮਜ਼ਾ ਹੁੰਦਾ ਕਾਲਜ ਦੀ ਪਡ਼ਾਈ ਦ1
ਸਿੱਖ਼ੀ ਮਹਿਬ਼ੂਬ ਨਹੀਂ ਬਣਂਦੀ ਕਮਦਿਲਿਆਂ ਤੇ ਕਮਜ਼ੋਰਾਂ ਦੀ
ਇਹ ਆਸ਼ਿਕ ਸੱਚੇ ਮਰਦ਼ਾਂ ਦੀ ਪੁੱਗਦੀ ਓਹਦੇ ਬਲਿਕਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਗੁਰੂ ਗੋਬਿੰਦ ਸਿੰਘ ਜਹੇ ਅਮਰਿਤ ਵਾਲੀਆਂ ਧਾਰਾਂ ਕਹਿੜੇ ਮੁੱਲ ਮਿਲੀਆਂ
ਇਹ ਪਹਿਨਂਣ ਵਾਲੇ ਜਾਣਂਦੇ ਨੇ ਦਸਤਾਰਾਂ ਕਹਿੜੇ ਮੁੱਲ ਮਿਲੀਆਂ
ਹੱਸ ਮੰਨਣਾਂ ਯ਼ਾਰ ਦੇ ਭਾਣੇਂ ਨੂੰ ਸਿੱਖ਼ੀ ਦਾ ਪਹਿਲਾ ਕਾਇਦਾ ਏ
ਤੱਤੀ ਤਵੀ ਤੇ ਸੇਜ਼ ਵਿਛਾ ਲਇਏ ਫੁੱਲ ਸਮਝ ਲਿਆ ਅੰਗਿਆਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਸ਼ਹਿਨਸ਼ਾਹ ਮਾਛੀਵਾੜੇ ਜੰਗਲੀ ਹੋ ਬੇਵ਼ਤਨਾ ਪਿਆ ਰਿਹਾ
ਓਹਦਾ ਲਖ਼ਤੇ ਜਿਗ਼ਰ ਸ਼ਹੀਦੀ ਪਾ ਚਮਕੌਰ ਬੇਕੱਫਣਾਂ ਪਿਆ ਰਿਹਾ
ਬੱਚਿਆਂ ਦੇ ਲਹੂ ਦਾ ਰੰਗ ਕੈਸਾ ਤੇ ਗਾੜਾ ਕਿੰਨਾ ਹੁੰਦਾ ਏ
ਓਹਦੀ ਲੱਜ਼ਤ ਕੈਸੀ ਪੁੱਛ ਜਾ ਕੇ ਸਰਹੰਦ ਦੀਆਂ ਦਿਵਾਰਾਂ ਨੂੰ
ਸਿੱਖ਼ੀ ਨਾਲ ਕੀਤਾ ਇਸ਼ਕ ਜਿਹਨਾਂ ਕੀ ਗੁਜ਼ਰੀ ਓਹਨਾਂ ਲੋਕਾਂ ਤੇ
ਸਿੱਖ਼ੀ ਕਿਸ ਭ਼ਾਅ ਨੂੰ ਮਿਲਦੀ ਏ ਜ਼ਰਾ ਪੁੱਛ ਕੇ ਦੇਖ ਸਰਦ਼ਾਰਾਂ ਨੂੰ
ਇੱਕ ਦੇਹ ਉੱਬਲ ਕੇ ਪਾਣੀਂ ਵਿੱਚ ਓਹਨੂੰ ਪਾਣੀਂ ਪਾਣੀਂ ਕਰ ਗਈ ਏ
ਕੋਈ ਬਿਨਾਂ ਸੀਸ ਤੋਂ ਲੜਦਾ ਪਿਆ ਤੱਕ ਮੌਤ ਸ਼ਰਮ ਨਾਲ ਮਰ ਗਈ ਏ
ਸਿੱਖ਼ੀ ਦੇ ਆਸ਼ਿਕ ਕਰ ਗਏ ਜੋ ਓਹ ਵਣਂਜ ਕਰੂਗਾ ਕੌਣਂ ਭਲਾ
ਸਿਰ ਵਿੱਕ ਗਏ ਅੱਸੀਆਂ ਅੱਸੀਆਂ
ਹਿਜਰ ਦੇ ਤੇ ਦਰਦ ਦੇ ਸਾਹਾਂ ਦਾ ਇਕ ਦਰਿਆ ਹਾਂ ਮੈਂ
ਵਿਛੜ ਚੁੱਕੇ ਦੋਸਤਾਂ ਦੀ ਯਾਦ ਚ ਵਗਦਾ ਹਾਂ ਮੈਂ |
ਜਲ ਗਿਆ ਸਾਰਾ ਨਗਰ ਹੀ ਨਫ਼ਰਤਾਂ ਦੀ ਅੱਗ ਨਾਲ
ਬਚ ਗਈ ਇਕ ਦਿਲ ਦੀ ਬਸਤੀ ਜਿਸ ਚ ਹੁਣ ਰਹਿੰਦਾ ਹਾਂ ਮੈਂ |
ਸੀ ਕਦੇ ਸਾਡਾ ਵੀ ਚਰਚਾ ਖਿੜਦਿਆਂ ਰੁੱਤਾਂ ਜਿਹਾ
ਹੁਣ ਤਾਂ ਆਪਣੀ ਬਦਨਸੀਬੀ ਦਾ ਬੱਸ ਇਕ ਸਾਇਆ ਹਾਂ ਮੈਂ |
ਸਾਥ ਇਕ-ਦੂਜੇ ਦਾ ਜੇ ਨਾ ਦੇ ਸਕੇ ਤਾਂ ਕੀ ਗ਼ਿਲਾ?
ਉਹ ਮੇਰੀ ਕਿਸਮਤ ਹੈ ਉਸ ਦੇ ਹੱਥ ਦੀ ਰੇਖਾ ਹਾਂ ਮੈ |
ਹੁ ਨ ਜਾਵੀ ਦੇਖ ਕੇ ਮੈਨੂੰ ਕਿਤੇ ਤੂੰ ਵੀ ਉਦਾਸ
ਕੀਚਰਾਂ ਹੋਇਆ ਬੁਰੀ ਤ ਕਦੀਰ ਦਾ ਸ਼ੀਸ਼ਾ ਹਾਂ ਮੈਂ |
ਲੋਕ ਕਹਿੰਦੇ ਨੇ ਜੁ ਸਭ ਕੁਝ ਠੀਕ ਹੈ ਮੇਰੀ ਨ ਸੁਣ
ਨਾ ਕਰੀ ਵਿਸ਼ਵਾਸ ਮੇਰੇ ਤੇ ਕਿ ਸਿਰਫਿ਼ਰਿਆ ਹਾਂ ਮੈਂ |
ਜਿਸ ਤਰਾਂ ਘੁਲ ਘੁਲ ਕੇ ਮਰਦਾ ਹੈ ਕੋਈ ਦਮ ਦਾ ਮਰੀਜ਼
ਜਿਸ ਤਰਾਂ ਟੁੱਟ ਟੁੱਟ ਕੇ ਮੱਚਦਾ ਹੈ ਸਿਵਾ,ਜਿਊਂਦਾ ਹਾਂ ਮੈਂ
ਜਿਹੜੀ ਗਾਂ ਸ਼ੇਰ ਦੇ ਮੂੰਹ ਆਗੀ,
ੳਹਦਾ ਮਾਸ ਵੀ ਨਹੀ ਤੇ ੳਹਦੀ ਖੱਲ ਵੀ ਨਹੀ.
ਜਿਹੜੇ ਬਾਗ ਦਾ ਮਾਲੀ ਬੇਈਮਾਨ ਹੋ ਜੇ,
ੳਹਦੇ ਪੱਤੇ ਵੀ ਨਹੀ ਤੇ ੳਹਦੇ ਫਲ ਵੀ ਨਹੀ.
ਜਿਹੜੇ ਮਕਾਨ ਦੀ ਨੀਹ ਜਵਾਬ ਦੇ ਜੇ,
ਓਹ ਬਿੰਦ ਵੀ ਨਹੀ ਤੇ ੳਹ ਪਲ ਵੀ ਨਹੀ,
ਜਿਹੜੀ ਕੌਮ ਦੇ ਖੂਨ ਵਿੱਚੌ ਗਈ ਗੈਰਤ,
ੳਹ ਆੱਜ ਵੀ ਨਹੀ ਤੇ ੳਹ ਕੱਲ ਵੀ ਨਹੀ.

ਸਿਰ ਦੇਣਾ ਤੇ ਮੂਹੋ ਨਾ ਸੀ ਕਰਨੀ,
ਇਹ ਹੈ ਮੌਤ ਦੇ ਨਾਲ ਰੀਤ ਸਾਡੀ ।
ਜਿਊਣਾ ਮਰਨਾ ਤਾਂ ਜਾਣਦਾ ਹੈ ਜੱਗ ਸਾਰਾ,
ਬੰਦ ਬੰਦ ਕਟਵਾਉਣਾ ਤਾਂ ਹੈ ਰੀਤ ਸਾਡੀ ।

ਬਾਗੀ ਨਾਮ ਸਾਡਾ,ਬਾਗੀ ਜਾਤ ਸਾਡੀ,ਸਾਡਾ ਬਾਗੀਆਂ ਨਾਲ ਵੀਹਾਰ ਲੋਕੋ,ਗੁਰੂ ਦਸ਼ਮੇਸ਼ ਬਾਗੀ,ਨਲੂਆ ਵੀਰ ਬਾਗੀ,ਸਾਡਾ ਬਾਗੀ ਪੰਥ ਪਰਿਵਾਰ ਲੋਕੋ,ਭਗਤ ਸਿੰਘ ਬਾਗੀ ਊੱਧਮ ਸਿੰਘ ਬਾਗੀ,ਸਾਡਾ ਬਾਗੀ ਸੀ ਭਿੰਡਰਾਂਵਾਲਾ ਸਰਦਾਰ ਲੋਕੋ,ਅਸੀਂ ਰਹੀਏ ਸਦਾ ਬਾਗੀ ਖਾਲਸਾ ਜੀ,ਹੁਣ ਬਾਗੀਆਂ ਤੋਂ ਕੰਬੂ ਸਰਕਾਰ ਲੋਕੋ...

ਸਿਰਫ ਦੌ ਲ਼ਾਇਨਾ ਮੇਰੇ ਬਾਰੇ
ਨਾ ਤਾਂ ਜਿਤਿਆਂ ਦੇ ਵਿੱਚ,
ਨਾ ਹੀ ਹਾਰਿਆਂ ਦੇ ਵਿੱਚ
ਪਰ ਚੱਲਦੀ ਏ ਤਾਂ ਵੀ,
ਸਾਡੀ ਸਾਰਿਆਂ ਦੇ ਵਿੱਚ............

ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ,
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ,
ਐਨਾ ਵੀ ਦਲੇਰ ਨੀ ਕਿ ਕਸੇ ਨਾਲ ਲੜ੍ ਸਕਾਂ,
ਐਨਾ ਵੀ ਕਮਜ਼ੋਰ ਨੀ ਕਿ ਕਸੇ ਦੀ ਜ਼ਰ ਸਕਾਂ.
ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ ਕਿ ਕੁਝ ਨਾ ਕੁਝ ਕਰ ਸਕਾਂ..................

ਨਾਂ ਕਰ ਬਹੁਤਾ ਮਾਣ ਤੂੰ ਦੋ ਦਿਨ ਖੇਡ ਕੇ ਤੁਰ ਜਾਣਾਂ ਪਾਣੀ ਦੇ ਵਿਚ ਵਾਂਗ ਪਤਾਸੇ ਖੁਰਦਾ ਖੁਰ ਜਾਣਾਂ ਤੁਰ ਜਾਣਾ ਹੱਥ ਖਾਲੀ ਸਭ ਕੁਝ ਸਾਂਭ ਕੇ ਰੱਖ ਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ .......................................................................... ਰੇਤਾਂ ਉਪਰ ਪੈੜਾਂ ਵਰਗੀ ਜਿੰਦਗੀ ਤੇਰੀ ਓਏ ਮਿਟ ਜਾਣਾ ਆਖਰ ਨੂੰ ਇਕ ਦਿਨ ਵਾਂਗ ਹਨੇਰੀ ਓਏ ਪੈਜੂ ਤੈਨੂੰ ਰੋਣਾ ਸੱਚੀਂ ਖਿੜ ਖਿੜ ਹੱਸਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ ............................................................................ ਜਿਸ ਖੁਦਾ ਨੇ ਘੱਲਿਆ ਸੰਧੂ ਓਨੇ ਹੀ ਸੱਦ ਲੈਣਾ ਜਿਥੇ ਮਰਜੀ ਲੁੱਕ ਜਾਈਂ ਓਏ ਹੋਣੀ ਨੇ ਲੱਭ ਲੈਣਾ ਪਿੰਡ ਤਰਨ ਤਾਰਨ ਛੱਡ ਜਾਏਂਗਾ ਲੋਕਾਂ ਵਿਚ ਵੱਸਦਿਆ ਕੀ ਪਤਾ ਕਦ ਟੁੱਟ ਜਾਣਾ ਤੈਂ ਕੰਗਣਾ ਕੱਚ ਦਿਆ

Wednesday, February 11, 2009

ਦੁਆਵਾਂ ਦੀ ਮੋਹਤਾਜ ਨਹੀਂ ਮੇਰੀ ਜ਼ਿੰਦਗ਼ੀ,
ਜ਼ਹਿਰ ਦੇ ਕੇ ਮੈਨੂੰ ਹੋਰ ਜੀਣ ਦੀ ਦੁਆ ਨਾ ਦੇ ।

ਵਗਦੇ ਜ਼ਖ਼ਮ ਤੱਕ ਕੇ ਹਰ ਕੋਈ ਰੋ ਪੈਂਦੈ,
ਇੰਝ ਹੱਸ ਕੇ ਮੇਰੇ ਦਰਦ ਨੂੰ ਹੋਰ ਹਵਾ ਨਾ ਦੇ ।

ਕੁੱਛ ਲਿਖਤਾਂ, ਚੰਦ ਕਾਗ਼ਜ਼ ਤੇ ਇੱਕ ਕਲਮ,
ਮੇਰੇ ਸਰਮਾਏ ਨੂੰ ਹੋਰ ਵਾਧਾ ਨਾ ਦੇ ।

ਹੰਝੂ ਜਦ ਵੀ ਡਿੱਗੇ ਇੱਕ ਕਵਿਤਾ ਫੁੱਟ ਪਵੇ,
ਹੰਝੂ ਸੁੱਕ ਜਾਣ ਕੋਈ ਐਸੀ ਦਵਾ ਨਾ ਦੇ ।

ਮੈਂ ਗਿਆਂ ਨੂੰ ਮੁਡ਼ ਬੁਲਾ ਨਾ ਸਕਾਂ,
ਖ਼ੁਦਾਯਾ ਐਸੀ ਕੋਈ ਮੈਨੂੰ ਵਜਾਹ ਨਾ ਦੇ ।

ਓਸ ਵਾਹਿਗੁਰੂ ਦਾ ਮੈਂ ਸ਼ੁਕਰ ਕਰਾਂ,

ਜੀਹਨੇ ਦਿੱਤੇ ਜੀਣ ਲਈ ਸਾਹ ਮੈਨੂੰ,

ਜਿੰਦ ਵਾਰਾਂ ਓਸ ਮਾਂ ਆਪਣੀ ਤੋਂ,

ਜੀਹਨੇ ਪਾਲਿਆ ਸੀਨੇ ਲਾ ਮੈਨੂੰ,

ਬਾਪੂ ਦਾ ਦੇਣਾ ਕਿੰਝ ਭੁੱਲਾਂ,

ਫੜ ਉਂਗਲ ਦਿਖਾਇਆ ਹਰ ਰਾਹ ਮੈਨੂੰ,

ਭੈਣ ਭਰਾ ਮੇਰੇ ਜਾਨ ਮੇਰੀ,

ਜਿਹਨਾ ਰੱਖਿਆ ਗਲ ਨਾਲ ਲਾ ਮੈਨੂੰ,

ਸ਼ੁਕਰ ਕਰਾਂ ਓਹਨਾ ਹਵਾਵਾਂ ਦਾ,

ਜਿਹੜੀਆਂ ਦਿੰਦੀਆਂ ਨੇ ਮਹਿਕਾ ਮੈਨੂੰ,

ਓਹਨਾ ਬਜੁਰਗਾਂ ਅੱਗੇ ਮੇਰਾ ਸਿਰ ਝੁਕਦਾ,

ਜਿਹੜੇ ਜੀਣ ਦੀ ਦੇਣ ਦੁਆ ਮੈਨੂੰ,

ਦਾਦੀ ਮਾਂ ਨੂੰ ਲੱਗ ਜਾਏ ਉਮਰ ਮੇਰੀ,

ਦਿੰਦੀ ਲੋਰੀਆਂ ਨਾਲ ਸੁਆ ਮੈਨੂੰ|

ਮੇਰੇ ਹਿੱਸੇ ਦਾ ਮਿਲ ਗਿਆ ਦੁਖ ਸੁਖ ਤੇ ਮਾਣ ਜੋ

ਫਿਰ ਹੱਦੋਂ ਵੱਧ ਖੁਸ਼ੀ ਤੇ ਅਧਿਕਾਰ ਕਿਉਂ ਕਰਾਂ|

ਮੈਂ ਜੋ ਵੀ ਹਾਂ ਜਿਥੋਂ ਵੀ ਹਾਂ ਖੁਸ਼ ਹਾਂ ਐ ਮਾਲਕਾ,

ਤੇਰੇ ਦਰ ਤੇ ਜਾਕੇ ਮੰਗ ਵਾਰ-ਵਾਰ ਕਿਉਂ ਕਰਾਂ|

ਤੈਨੂੰ ਫਿਰ ਪੂਰੇ ਜਗਤ ਏ ਮੇਰਾ ਦਿਲ ਏ ਜਾਣਦਾ,

ਤੂੰ ਮੈਨੂੰ ਭੁੱਲ ਨਾ ਜਾਵੀਂ ਨਿੱਤ ਪੁਕਾਰ ਕਿਉਂ ਕਰਾਂ|

ਕੋਈ ਨਾ ਜਾਣੇ ਰੰਗ ਮਾਲਕ ਦੇ ਏ ਕੀ ਤਂ ਕੀ ਕਰ ਜਾਵੇ,

ਰਾਜੇ ਨੂੰ ਏ ਕਰ ਦਏ ਮੰਗਤਾ ਤੇ ਮੰਗਤਾ ਤਖਤ ਬਿਠਾਵੇ

ਖਾਕ ਜਿੰਨੀ ਔਕਾਤ ਨਾ ਮੇਰੀ ਮੈਥੋਂ ਉੱਪਰ ਏ ਜੱਗ ਸਾਰਾ,

ਨਾ ਹੀ ਮੇਰੇ ਵਿੱਚ ਗੁਣ ਕੋਈ ਮੇਰਾ ਦਾਤਾ ਈ ਬਖਸ਼ਣਹਾਰਾ|

ਬੋਲਣ ਲਈ ਜ਼ੁਬਾਨ ਬਖਸ਼ ਤੀ ਅੱਖੀਆਂ ਇਖਿਤਆਰ ਬਖਸ਼ੀਆਂ,

ਮੈਥੋਂ ਕੁਝ ਵੀ ਨਈਂ ਲੁਕਾਇਆ ਮੇਰੇ ਮਾਲਕ ਨੇ,

ਕਰਾਂ ਮਿਹਨਤ ਢੰਗ ਸਿਖਾਇਆ ਮੇਰੇ ਮਾਲਕ ਨੇ,

ਮੇਰੀ ਝੋਲੀ ਸਭ ਕੁਝ ਪਾਇਆ ਮੇਰੇ ਮਾਲਕ ਨੇ|

ਮਿਰਜੇ ਦੇ ਤੀਰ ਤੇ ਵਾਰਿਸ਼ ਸ਼ਾਹ ਦੀ ਹੀਰ,ਲੋਕੀ ਲੱਬਦੇ ਫਿਰਨਗੇ |
ਪਂਜਾਬ ਦੀ ਬਾਹਾਰ ਤੇ ਪਂਜਾਬੀ ਸੱਭੀਆਚਾਰ,ਲੋਕੀ ਲੱਬਦੇ ਫਿਰਨਗੇ |
ਕੋ੍ਯਲ ਦੀ ਕੂਕ ਤੇ ਬਿਂਦਰਖਿਐ ਦੀ ਹੂਕ, ਲੌਕੀ ਲੱਬਦੇ ਫਿਰਨਗੇ |
ਪੇਂਡ ਦੀਆ ਗਲਿਆ ਤੇ ਮਾਨਕ ਦੀਆ ਕਲਿਆ,ਲੌਕੀ ਲੱਬਦੇ ਫਿਰਨਗੇ |
ਸ਼ਿਵ ਦੇ ਗੀਤ ਤੇ ਪਂਜਾਬ ਦਾ ਸਂਗੀਤ,ਲੌਕੀ ਲੱਬਦੇ ਫਿਰਨਗੇ |
ਤੱਕਰੀ ਤੇ ਵੱਟੇ ਤੇ ਸਿਰਾ ਤੇ ਦੂਪੱਟੇ,ਲੌਕੀ ਲੱਬਦੇ ਫਿਰਨਗੇ |
ਮਾ ਦਾ ਪਿਆਰ ਤੇ ਸਾਡੇ ਵਰਗਾ ਯਾਰ,ਲੌਕੀ ਲੱਬਦੇ ਫਿਰਨਗੇ |

ਰਬ ਰਬ ਕਰਦੇ ਉਮਰ ਬੀਤੀ, 
ਰਬ ਕੀ ਹੈ ਕਦੇ ਸੋਚਿਆ ਹੀ ਨਹੀਂ... 
ਬਹੁਤ ਕੁਝ ਮੰਗ ਲਿਆ ਤੇ ਬਹੁਤ ਕੁਝ ਪਾਇਆ 
ਰਬ ਵੀ ਪਾਉਣਾ ਹੈ ਕਦੇ ਸੋਚਿਆ ਹੀ ਨਹੀਂ*****

ਕਦੇ ਮੰਗੇਂ ਛੱਲਾ ਕਦੇ ਮੁੰਦਰੀ ਨਿਸ਼ਾਨੀ, 
ਏਦਾਂ ਕਦੇ ਸੋਹਣੀਏਂ ਪਿਆਰ ਹੁੰਦੇ ਨਹੀਂ। 
ਗੱਲੀਂ-ਬਾਤੀਂ ਜਿਹੜੇ ਜਾਨ ਪੈਰਾਂ ’ਚ ਵਿਛਾਉਂਦੇ, 
ਔਖੇ ਵੇਲ਼ੇ ਭੱਜਣ ਓਹ ਯਾਰ ਹੁੰਦੇ ਨਹੀਂ। 
ਸਿਰ ਦੇ ਕੇ ਸੋਹਣਿਆ ਨਿਭਾਉਣੀਆਂ ਨੇ ਪੈਂਦੀਆਂ, 
ਸਿਰੀਂ ਬੰਨ੍ਹ ਪੱਗ ਸਰਦਾਰ ਹੁੰਦੇ ਨਹੀਂ। 
ਓਨਾ ਚਿਰ ਇਸ਼ਕ ਫਜ਼ੂਲ ਲੱਗਦਾ ਏ, 
ਜਿੰਨਾ ਚਿਰ ਨੈਣ ਦੋ ਤੋਂ ਚਾਰ ਹੁੰਦੇ ਨਹੀਂ। 
ਝਗੜਾ ਮੁਕਾਅ ਲਵੋ ਬਹਿ ਕੇ ਗੱਲੀਂ-ਬਾਤੀਂ, 
ਮਸਲੇ ਦਾ ਹੱਲ ਹਥਿਆਰ ਹੁੰਦੇ ਨਹੀਂ। 
ਆਪਣਾ ਜੇ ਚਾਹਵੇਂ ਸਭਨਾਂ ਦਾ ਮਾਣ ਕਰ, 
ਰੋਅਬ ਨਾਲ਼ ਕਦੇ ਸਤਿਕਾਰ ਹੁੰਦੇ ਨਹੀਂ।

Tuesday, February 10, 2009

ਅਸੀ ਰੱਖਦੇ ਨਜ਼ਰ ਸ਼ਿਕਾਰੀ ਆ ਜਿਹੜਾ ਫ਼ਸ ਗਿਆ ਉਦੀ ਵਾਰੀ ਆ..........
ਭਾਜੀ ਮੋੜਨੀ ਅਸੀਂ ਜਾਣਦੇ ਹਾਂ,
ਧਰਮ ਨਾਲੌਂ ਜਾਨਾਂ ਸਾਨੂਂ ਪਿਆਰੀਆਂ ਨਹੀਂ ||
ਸਿਰ ਦੇ ਕੇ ਲਈਆਂ ਨੇ,
ਮੁੱਲ ਵਿਕਦੀਆਂ ਇਹ ''ਸਰਦਾਰੀਆਂ'' ਨਹੀਂ ||
ਅਸੀਂ ਹਿੱਕ ਤੇ ਖਾਣੀਆਂ ਜਾਣਦੇ ਹਾਂ,
ਕਿਸੇ ਦੀ ਪਿੱਠ ਤੇ ਤੇਗਾਂ ਕਦੇ ਮਾਰੀਆਂ ਨਹੀਂ ||
ਅਸੀਂ ਇੱਜ਼ਤਾਂ ਬਚਾਈਆਂ ਇਤਿਹਾਸ ਦੱਸੇ,
ਜੂਏ ਵਿੱਚ ਜ਼ਨਾਨੀਆਂ ਹਾਰੀਆਂ ਨਹੀਂ ||
ਅਸੀਂ ''ਸ਼ੇਰ'' ਦੇ ਪੁੱਤ ''ਸ਼ੇਰ'' ਹਾਂ,
ਕੁੱਤੇ-ਬਿੱਲੇਆਂ ਨਾਲ ਸਾਡੀਆਂ ਯਾਰੀਆਂ ਨਹੀਂ || 

Sunday, February 8, 2009

ਕਿੱਸੇ ਕੁੱੜੀ ਨਾਲ ਗੱਲ ਨਾ ਕਰਿਏ
ਜਿਹਨੂੰ ਆਪਣੇ ਤੇ ਗਰੂਰ ਹੌਵੇ,
ਮਾ ਪਿਆ ਨੂੰ ਕਦੀਂ ਮਾੜਾ ਨਾ ਕਹਿਏ
ਚਾਹੇ ਲੱਖ ਉਹਨਾ ਦਾ ਕਸੂਰ ਹੇਵੌ,
ਅਸੀ ਯਾਰ ਹਾਂ ਯਾਰੀਆਂ ਨਿੱਭਾਉਣ ਵਾਲੇ,
ਕੁੱੜੀ ਪਿੱਛੇ ਕਦੀਂ ਯਾਰ ਨਾ ਛੱਡੀ ਏ,
ਚਾਹੇ ਕੁੱੜੀ ਲੱਖ ਜਨੱਤ ਦੀ ਹੂਰ ਹੌਵੇ

ਜਿਥੇ ਮੂਕਦੀ ਮਜਨੂਆ ਰਾੱਝਿਆ ਦੀ,
ਊਥੋ ਸ਼ੂਰੁ ਹੁੱਦੀ ਦਾਸਤਾਨ ਸਾਡੀ,
ਸਾਡੇ ਲੜਦੇਆੱ ਲੜਦੇਆੱ ਸਿਰ ਲਹਿ ਗਇ,
ਫਿਰ ਵੀ ਜੀਸਮ ਤੌ ਗਈ ਨਾਹ ਜਾਨ ਸਾਡੀ,
ਔਹ ਹੂੱਦਾ ਰਿਹਾ ਹੈ ਡਕਰੇ ਜੀਸਮ ਸਾਡਾ,
ਫਿਰ ਵੀ ਸੀ ਨਾ ਕਿਹਾ ਜੂਬਾਨ ਸਾਡੀ,
ਮਰਨ ਵਾਸਤੇ ਅਪਨੀ ਅਨਖ ਪਿਛੇ,
ਰੀਤ ਰਹੀ ਹੈ ਸਦਾ ਜਵਾਨ ਸਾਡੀ,
ਔਹ ਤਰਦੇ ਰਹੇ ਨੇ ਲੌਕ ਚਿਨਾ ਅੱਦਰ,
ਤੇ ਅਸੀ ਲਹੂ ਦੇ ਅੱਦਰ ਲਾਈੱਆ ਤਾਰਿਆ ਨੇ,
ਸਾਡੇ ਪਆਰ ਨੂ ਪਰਖੇਆ ਰੱਬੀਆ ਨੇ,
ਸਾਡੇ ਇਸ਼ਕ ਨੂ ਪਰਖਿਆ ਆਰਿਆ ਨੇ,
ਕਰਨ ਵਾਸਤੇ ਦੂਰ ਪਿਆਸ ਅਪਨੀ,
ਅਸੀ ਖੂਹ ਕੂਰਬਾਨਿ ਦਾ ਗੇੜਦੇ ਰਹੇ,
ਲਬਨ ਲਈ ਅਸਲੀ ਸੌਮਾ ਜਿੱਦਗੀ ਦਾ,
ਅਪਨੀ ਮੌਤ ਨੂ ਆਪ ਸਹੇੜਦੇ ਰਹੇ,
ਔਹ ਸਾਨੂ ਕਿਸੇ ਨਾ ਦਸੀ ਸਵਾਹ ਮਲਨੀ,
ਜੂਸੇ ਲਹੂ ਦੇ ਵੀਚ ਲਬੇੜਦੇ ਰਹੇ,
ਜੌਗ ਅਸੀ ਦਸ਼ਮੇਸ਼ ਤੌ ਲੇਆ ਔਸਾ,
ਜਾਨ ਬੂਝਕੇ ਸੱਪਾ ਨੂ ਛੇੜਦੇ ਰਹੇ,
ਸਾਨੂ ਪਿੱਜਰੇ ਵਿਚ ਕੀਸੇ ਨੇ ਪਾਆ,
ਖੌਲੇ ਖੱਬ ਤੇ ਪਿੱਜਰੇ ਤੌੜ ਛਡੇ,
ਅਸੀ ਔ ਹਾੱ ਜਿਨਾੱ ਨੇ ਗੌਰਿਆ ਦੇ,
ਵਾਗੱ ਨਿੱਬੂਆ ਲਹੂ ਨਿਚੌੜ ਛਡੇ,
ਸਾਡਾ ਮੁਹ ਮੁਹਿਕਰਾ ਵਖਰਾ ਹੈ,
ਸਾਡਾ ਰੂਪ ਵਖਰਾ,
ਸਾਡਾ ਰੱਗ ਵਖਰਾ,
ਸਾਡੀ ਮੌਤ ਜਹਾਨ ਤੌ ਵਖਰੀ ਹੈ,
ਸਾਡਾ ਜਿੱਦਗੀ ਜਉਨ ਦਾ ਢੱਗ ਵਖਰਾ,
ਔਹ ਕਿਸੇ ਕੌਮ ਦੇ ਨਾਲ ਨੀ ਮੇਲ ਖਾੱਦਾ,
ਤੂਰਿਆ ਉਨਦਾ ਹੈ ਸਾਡਾ ਪਰਸੱਗ ਵਖਰਾ

ਛੱਡ ਫਿਕਰਾਂ ਦੁੱਨੀਆ ਦੀ ਕਿੱਤੇ ਦੂਰ ਉੱੜਾਕੇ ਲੈ ਜਾਣੀ,
ਮੱਨਣੀ ਨਈਉ ਕਿਸੇ ਦੀ ਜੱਟ ਨੇ ਆਪਣੀ ਚੱਲਾਉਣੀ ਆ,
ਵਿਆਹਾਉਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ....

ਪਹਿਲਾਂ ਹਾਕੀਆਂ ਸੋਟਿਆਂ ਨਾਲ ਕੁੱਟਨੇ ਉੱਹਦੇ ਵੀਰ ਨੀ,
ਫੇਰ ਲੈੱਕੇ ਲਸੰਸ 12 ਬੋਰ ਦੀ ਚਲਾਉੱਣੀ ਆ,
ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ ...

ਜਿਹੜਾ ਖੰਗਿਆ ਸਾੱਡੇ ਪਿਆਰ ਵਿੱਚ ਜੱਟ ਨੇ ਸੁਲੀ ਟੰਗ ਦੇਨਾ,
ਕਰ ਰਫਲਾਂ ਦੀ ਛਾਂ ਜੱਟੀ ਚੱਕ ਕੇ ਲਿਆਉੱਣੀ ਆ,
ਵਿਆਹਾਉੱਣੀ ਨਈਉ ਜੱਟੀ,ਜੱਟ ਨੇ ਕੱਡਕੇ ਲਿਆਉੱਣੀ ਆ __▌▌

ਕਦੇ ਕਦੇ ਤਾਂ ਯਾਦ ਮੇਰੀ ਉਹਨੂੰ ਆਉਂਦੀ ਹੋਵੇਗੀ,
ਰੱਬ ਜਾਣੇ ਕਿੰਝ ਦਿਲ ਆਪਣਾ ਸਮਝਾਉਂਦੀ ਹੋਵੇਗੀ,
ਕੁਝ ਕੁ ਲਿਖੇ ਸੀ ਗੀਤ ਤੇ ਸ਼ੇਅਰ ਬਈ ਉਹਦੇ ਬਾਰੇ ਮੈਂ,
ਸ਼ਾਇਦ ਕਿਤੇ ਉਹ ਚੇਤੇ ਕਰਕੇ ਗਾਉਂਦੀ ਹੋਵੇਗੀ,
ਮੈਂਨੂੰ ਉਹਦੀ ਯਾਦ ਸਤਾਵੇ ਦਿਨੇ ਤੇ ਰਾਂਤੀ ਵੀ,
ਮੇਰੀ ਯਾਦ ਵੀ ਉਹਨੂੰ ਸ਼ਾਇਦ ਸਤਾਉਂਦੀ ਹੋਵੇਗੀ,
ਕਰਕੇ ਪਿਆਰ ਸੀ ਰੋਏ ਆਸ਼ਿਕ ਰਾਂਝੇ ਤੇ ਹੀਰਾਂ ,
ਉਹ ਵੀ ਲਾਈਆਂ ਅੱਖੀਆਂ ਤੇ ਪਛਤਾਉਂਦੀ ਹੋਵੇਗੀ,
ਕੰਧਾਂ ਉੱਤੇ ਮਾਰ ਔਸੀਂਆਂ ਕਰਾਂ ਉਡੀਕ ਉਹਦੀ,
ਉਹ ਵੀ ਕਲੰਡਰਾਂ ਉੱਤੇ ਲੀਕਾਂ ਵਾਹੁੰਦੀ ਹੋਵੇਗੀ,
ਕੀ ਜਾਣੇ "sandhu" ਪਿਆਰ ਉਹਨੂੰ ਹਾਲੇ ਤਾਂਈਂ ਕਰਦਾ ਏ,
ਰੱਬ ਜਾਣੇ ਖੌਰੇ ਉਹ ਵੀ ਮੈਂਨੂੰ ਚਾਹੁੰਦੀ ਹੋਵੇਗੀ...........

Saturday, February 7, 2009

ਮੈਂ ਵੀ ਕੀਤਾ ਸੀ ਪਿਆਰ ਕਿਸੇ ਨੂੰ ,
ਪਰ ਹਾਲ ਦਿਲ ਦਾ ਨਾ ਉਸਨੂੰ ਸੁਣਾ ਸਕਿਆl
ਉਹਦਾ ਪਿਆਰ ਹੈ ਸਾਡੇ ਦਿਲ ਵਿੱਚ ,
ਚਾਹ ਕੇ ਵਕਤ ਵੀ ਨਾ ਇਹਨੂੰ ਮੁਕਾ ਸਕਿਆ l
ਉਹ ਦਿਲ ਵਿੱਚ ਕਰ ਗਈ ਇੱਕ ਜਖਮ ਐਸਾ,
ਚਾਹ ਕੇ ਵੀ ਮੈਂ ਨਾ ਉਸਨੂੰ ਸੁਕਾ ਸਕਿਆl
ਚਾਹੇ ਉਹ ਹੁਣ ਮੇਰੀ ਨਹੀਂ,
ਯਾਦ ਉਸਦੀ ਨੂੰ ਨਾ ਦਿਲੋਂ ਭੁਲਾ ਸਕਿਆl
ਖੁਦ ਤਾਂ ਬਦਲ ਗਈ ਨਾਲ ਵਕਤ ਦੇ ,
ਵਕਤ ਸੰਗ ਨਾ ਆਪ ਨੂੰ ਢਾਲ ਸਕਿਆl
ਹੁਣ ਚਾਹਾਂ ਕੀ ਉਹ ਨਾ ਯਾਦ ਆਵੇ ,
ਪਰ ਤਸਵੀਰ ਦਿਲ ਚੋਂ ਨਾ ਉਹਦੀ ਹਟਾ ਸਕਿਆl
ਬਹੁਤ ਕੀਤੀ ਹੈ ਮੈਂ ਉਡੀਕ ਉਸਦੀ ,
ਪਰ ਆਪਣੀ ਉਸਨੂੰ ਨਾ ਬਣਾ ਸਕਿਆl
ਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਜੇ ਮਰ ਗਏ ਤਾਂ ਆਸ ਨਾ ਰੱਖੀ 
ਚਾਹੇ ਸੋਚਿਆ ਅਸੀਂ ਜਿੱਤ ਜਾਣਾ ਜੇ ਮਰ ਗਏ ਤਾਂ ਆਸ ਨਾ ਰੱਖੀ
ਔਖੇ ਰਾਹਾਂ ਤੇ ਤੁਰਾਂਗੇ ਨਾਲ ਤੇਰੇ ਜੇ ਖੜ ਗਏ ਤਾਂ ਆਸ ਨਾ ਰੱਖੀ
ਜਿਉਂਦੇ ਰਹੇ ਤਾਂ ਮਿਲਾਂਗੇ ਲੱਖ ਵਾਰੀ ਜੇ ਮਰ ਗਏ ਤਾਂ ਆਸ ਨਾ ਰੱਖੀ 
ਤੇਰਾ ਜਦੋ ਦਿਲ ਕੀਤਾ ਸਾਨੂੰ ਛੱਡ ਤੁਰ ਗਈ
 ਪਿਛੋਂ ਰੋਂਦਿਆਂ ਦੀ ਆ ਕੇ ਸਾਰ ਵੀ ਨਾ ਲਈ ਤੂੰ
ਅਸੀਂ ਕੱਲੇ ਬਹਿਕੇ ਰੋਣ ਜੋਗੇ ਰਹਿਗੇ ਕਦੇ 
ਸਾਡੀ ਵੀ ਹੁੰਦੀ ਸੀ ਇਹੋ ਕਹਿਣ ਜੋਗੇ ਰਹਿਗੇ
ੈਨੂੰ ਆਪਣਾ ਬਣਾਓਣਾ ਸਾਡੀ ਕਿਸਮਤ ਨਹੀਂ ਸੀ 
ਤੈਨੂੰ ਗਲ ਨਾਲ ਲਾਓਣਾ ਸਾਡੀ ਕਿਸਮਤ ਨਹੀਂ ਸੀ
ਤੈਨੂੰ ਯਾਦ ਕਰਕੇ ਰੋਣਾ ਸੀ ਮਜਬੂਰੀ ਸਾਡੀ 
ਤੈਨੂੰ ਯਾਦ ਆਓਣਾ ਸਾਡੀ ਕਿਸਮਤ ਨਹੀਂ ਸੀ
ਸੁਣ ਸਕਦੀ ਏਂ ਤਾਂ ਅੱਜ ਸੁਣ ਲੈ ਆ ਕੇ,
 ਤੈਨੂੰ ਦਿਲ ਦਾ ਹਾਲ ਸੁਣਾਵਾਂ....
ਕੀ ਪਤਾ ਕੱਲ ਸਿਲ ਜਾਣ ਬੁੱਲੀਆਂ,
 ਤੇ ਮੈਂ ਸਦਾ ਲਈ ਚੁੱਪ ਹੋ ਜਾਵਾਂ...
ਦੇਖ ਸਕਦੀ ਏਂ ਤਾਂ ਅੱਜ ਦੇਖ ਲੈ ਆ ਕੇ,
 ਤੈਨੂੰ ਇਹਨਾ ਨੈਣਾਂ ਨਾਲ ਸਿਜੋਏ ਸੁਪਨੇ ਦਿਖਾਵਾਂ....
ਕੀ ਪਤਾ ਕੱਲ ਮਿਚ ਜਾਣ ਅੱਖੀਆਂ, 
ਤੇ ਮੈਂ ਦੁਬਾਰਾ ਖੋਲ ਨਾ ਪਾਵਾਂ....
ਰੋਕ ਸਕਦੀ ਏਂ ਤਾਂ ਅੱਜ ਰੋਕ ਲੈ ਆ ਕੇ,
 ਰੂਹ ਛੱਡ ਰਹੀ ਹੈ ਸਾਥ ਵਾਂਗ ਪਰਾਇਆਂ...
ਕੀ ਪਤਾ ਕੱਲ ਰਹਿ ਜਾਣ ਹੱਡੀਆਂ, 
ਤੇ ਮੈਂ ਰੋਕਿਆਂ ਰੁਕ ਨਾ ਪਾਵਾਂ....
ਛੂਹ ਸਕਦੀ ਏਂ ਤਾਂ ਅੱਜ ਛੂਹ ਲੈ ਆ ਕੇ,
 ਸ਼ਾਇਦ ਥੱਮ ਜਾਣ ਮੇਰੀਆਂ ਆਹਾਂ....
ਕੀ ਪਤਾ ਕੱਲ ਰਾਖ ਦੀ ਢੇਰੀ ਹੋ ਜਾਵੇ,
 ਤੇ ਮੈਂ ਹਵਾ 'ਚ ਉਡ ਪੁਡ ਜਾਵਾਂ....
ਮਿਲ ਸਕਦੀ ਏਂ ਤਾਂ ਅੱਜ ਮਿਲ ਲੈ ਆ ਕੇ,
 ਵਿਛਿਆਂ ਪਲਕਾਂ ਨੇ ਵਿਚ ਰਾਹਾਂ...
ਕੀ ਪਤਾ ਕੱਲ ਮੈਂ ਨਾ ਹੋਵਾਂ,
 ਤੇ ਤੇਰੀਆਂ ਖੁੱਲੀਆਂ ਰਹਿ ਜਾਣ ਬਾਹਾਂ.........sandhu
ਪਡ਼-ਪਡ਼ ਆਲਮ ਫਾਜ਼ਿਲ ਹੋਇਆਂ, ਕਦੇ ਆਪਣੇ ਆਪ ਨੂੰ ਪਡ਼ਿਆ ਈ ਨਈਂ,
ਜਾ-ਜਾ ਵਡ਼ਦਾਂ ਮੰਦਰ-ਮਸੀਤੀਂ, ਕਦੇ ਆਪਣੇ ਅੰਦਰ ਵਡ਼ਿਆ ਈ ਨਈਂ,
ਐਵੇਂ ਰੋਜ਼ ਸ਼ੈਤਾਨ ਨਾਲ ਲਡ਼ਦਾਂ, ਕਦੇ ਨਫ਼ਸ ਆਪਣੇ ਨਾਲ ਲਡ਼ਿਆ ਈ ਨਈਂ,
ਬੁੱਲੇ ਸ਼ਾਹ ਅਸਮਾਨੀ ਉਡੱਦਿਆਂ ਫਡ਼ਦਾਂ, ਜਿਹਡ਼ਾ ਘਰ ਬੈਠਾ ਉਹਨੂੰ ਫਡ਼ਿਆ ਈ ਨਈਂ…. 
ਮੇਰੀ ਮੌਤ ਹੋਉ ਤਾਂ ਦੱਸ ਆਵੇਗੀ,
ਜਾਂ ਕੋਈ ਨਵਾ ਬਹਾਨਾ ਲਾਵੇਗੀ,
ਮੇਰੀ ਕਬਰ ਵੀ ਉਡੀਕੂ ਆਮਦ ਤੇਰੀ
 ਭੁੱਲ ਬਹਿਜੇਂਗੀ ਜਾਂ ਫਰਜ਼ ਨਿਭਾਵੇਂਗੀ....sandhu
ਦਿਨ ਜਿੰਦਗੀ ਦੇ ਗਏ...
ਦਿਨ ਬਚਪਨ ਦੇ ਗਏ !
ਨਿੱਕੇ-ਨਿੱਕੇ ਹੱਥ ਗਿੱਲੀ ਮਿੱਟੀ ਚ ਲਬੇੜਨੇ...
ਕੱਚੇ ਰਾਹਾਂ ਉੱਤੇ ਟਾਇਰ ਸਾਇਕਲਾਂ ਦੇ ਰੋੜਨੇ!
ਭੱਜਕੇ ਟਰਾਲੀਆਂ ਦੇ ਪਿਛੋਂ ਗੱਨੇ ਖਿਚਨੇ...
ਨਿੱਕੀ ਉਮਰੇ ਨਜਾਰੇ ਬੜੇ ਲਏ !
ਆਟੇ ਦੀ ਪਕਾਉਣੀ ਚਿੱੜੀ ਮਾਂ ਤੌਂ ਜਿੱਦ ਕਰਕੇ..
ਜਹਾਜ਼ ਉਡਾਉਣੇ ਕਾਗਜ਼ਾਂ ਦੇ ਪਾੜ ਵਰਕੇ !
ਬਾਰਸ਼ਾਂ ਦੇ ਪਾਣੀ ਵਿੱਚ ਰੋਲਾ ਪਾ-ਪਾਅ ਭਿਜਨਾ..
ਤਾਇਆਂ-ਚਾਚਿਆਂ ਦੇ ਘਰੋਂ ਰੋਟੀ ਖ਼ਾਣ ਗਿਜਣਾ !
ਓਹ ਨਾ ਸਾਂਝਾਂ ਦੇ ਸਮੇਂ ਨਾਂ ਹੁਣ ਰਹੇ ???
ਉਮਰਾਂ ਦੇ ਲੰਬੇ ਪੈਂਡੇ ਝੱਟ ਵਿੱਚ ਮੁਕਗਏ...
ਚੜਦੀ ਜਵਾਨੀ ਵਿੱਚ ਸਾਰੇ ਕੰਮ ਛੁੱਟ ਗਏ
ਤੇਰੇ ਬਿਨ ਜੀਣਾ ਤਾਂ ਗੱਲ ਦੂਰ ਤੇਰੇ ਬਿਨ ਮਰ ਵੀ ਹੋਣਾ ਨੀ ਤੂੰ ਛੱਡ ਕੇ ਨਾ ਜਾਵੀ ਵਿਛੋੜਾ ਨਾ ਪਾਵੀਂ ਤੇਰਾ ਛੱਡ ਕੇ ਜਾਣ ਦਾ ਦੁੱਖੜਾ ਸਾਥੋਂ ਜਰ ਵੀ ਹੋਣਾ ਨੀ ਤੇਰਾ ਜਿਨਾ ਅਸਾਂ ਨੇ ਕੀਤਾ ਕਿਸੇ ਤੋਂ ਕਰ ਵੀ ਹੋਣਾ ਨੀ....
ਯਾਰ ਦਾ ਮੁੱਖੜਾ ਚੰਨ ਵਰਗਾ...
ਅਸੀਂ ਚੰਦ ਦਾ ਕਰਕੇ ਦੀਦਾਰ ਵੀ ਕੀ ਲੈਣਾ....੧

ਇੱਕ ਇੱਕ ਬੋਲ ਮਿੱਠੇ ਜਹੇ ਸਂਗੀਤ ਵਾਗੂਂ.....
ਹੋਰ ਸੁਣ ਕੇ ਗੀਤ ਵੀ ਕੀ ਲੈਣਾ......੨

ਖਿਆਲ ਉਸਦਾ ਹੀ ਜਿਵੇਂ ਕਿਸੇ ਪਵਿੱਤਰ ਸ਼ੇਅ ਦੇ....
ਅਸੀਂ ਮਂਦਰ ਮਸਜਿਦ ਜਾਕੇ ਵੀ ਕੀ ਲੈਣਾ...੩

ਸੁਫ਼ਨੇ ਵਿੱਚ ਹੀ ਹੋ ਜਾਦਾਂ ਦੀਦਾਰ ਖੁਦਾ ਦਾ....
ਏਵੇਂ ਰੱਬ ਨੂੰ ਸਤਾਅ ਕੇ ਵੀ ਕੀ ਲੈਣਾ.....੪

ਹੋ ਜਾਵੇ ਮੇਰਾ ਯਾਰ ਏਸੇ ਜਨਮ ਚ੍ ....
ਹੋਰ ਲੇਕੇ ਜਨਮ ਵੀ "ਮੈਂ" ਕੀ ਲੈਣਾ ♥ღ♥

ਕੰਮ ਪਏ ਨੂ ਜੋ ਹੱਸ ਹੱਸ ਬੋਲਣ...
ਮਤਲਬ ਕਢ ਪਿਠ ਤੇ ਕਰਦੇ ਵਾਰ....
ਬਥੇਰੇ ਸਜਣ ਬੇਲੀ ਯਾਰ ਬਦਲਦੇ ਦੇਖੇ ਨੇ...

"ਸੱਤ ਜਨਮਾਂ ਤੱਕ ਦੇਵਾਂਗੇ ਸਾਥ ਤੇਰਾ...
ਨਹੀ ਛੱਡ ਤੈਨੂ ਕਦੇ ਜਾਵਾਂਗੇ........"
ਦਿਨਾਂ ਚ ਹੀ "ਪਿਆਰ" ਬਦਲਦੇ ਦੇਖੇ ਨੇ....

ਜਿਹੜੇ ਦੋ ਨੈਣ ਬੜੇ ਸੀ ਪਸੰਦ ਮੈਨੂ....
ਇੱਕ "ਰੁਤਬਾ" ਵੀ ਰਖਦੇ ਸੀ ਜਿਨਾਂ ਚ੍...
ਓਨਹਾਂ ਆਖਾਂ ਚ੍ ਆਪਣੇ ਲਈ ਹੁਣ ਸਤਿਕਾਰ ਬਦਲਦੇ ਦੇਖੇ ਨੇ....
ਅਸੀਂ ਯਾਰ ਬਦਲਦੇ ਦੇਖੇ ਨੇ ਸਂਸਾਰ ਬਦਲਦੇ ਦੇਖੇ ਨੇ..........
ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ ,
 ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉਂਦੀ ਰਿਹੰਦੀ ਏ.....
ਸੱਜਣ-ਬੇਲੀ-ਯਾਰ ਤਾਂ ਚੇਤੇ ਆ ਹੀ ਜਾਂਦੇ ਨੇ,
 ਭੈਣ-ਭਰਾ ਦੇ ਪਿਆਰ ਵੀ ਚੇਤੇ ਆ ਹੀ ਜਾਂਦੇ ਨੇ,

ਇਕ ਗੱਲ ਮੇਰੇ ਦਿੱਲ ਵਿੱਚ ਹੈ ਮੈ ਸੱਬ ਨੂੰ ਖੋਲ ਸੁਣਾਵਾ
ਜਿੱਸ ਮਾਂ ਨੇ ਮੈਨੂੰ ਲਿਆਦਾ ਜੱਗ ਤੇ ਉਨੂੰ ਪਹਿਲਾ ਸੀਸ ਝੁਕਾਵਾ
ਜਿਥੇ ਵੱਸ ਕੇ ਖਾਵਾ ਪੀਵਾ ਸਦਕੇ ਉਸ ਧਰਤੀ ਮਾ ਦੇ ਜਾਵਾ
ਰੰਖੜ੍ੀ ਬੰਨ ਜਿਨ ਸੁਖਾ ਮਗੀਆ ਉਸ ਭੈਣ ਤੋ ਜਾਨ ਲੁਟਾਵਾ
ਜਿਸ ਨਾਲ ਸਾਝ ਦਿਲ ਦੀ ਪਾਈ ਉਹ ਆਖਰੀ ਸਾਹਾ ਤੱਕ ਨਿਭਾਵਾ
ਜਿਸ ਨੇ ਮੇਰੀ ਕੁੱਲ ਵਧੋਣੀ ਉਸ ਤੋ ਆਪਣੀ ਜਿਦ ਲੁਟਾਵਾ........australia ਵਰਗਾ ਦੇਸ਼ ਤਾਂ ਦਿੱਲ ਖਿੱਚਦਾ ਜ਼ਰੂਰ ਹੈ,ਪਰ ਆਪਨੇ ਵਤਨ ਦੀ ਮਿੱਟੀ ਦਾ ਕੁਝ ਵੱਖਰਾ ਸਰੂਰ ਹੈ
ਗੋਰੇ-ਕਾਲ਼ੇ ਲੋਕ ਇਸ ਮੁਲਕ 'ਚ ਪਾਏ ਜਾਂਦੇ
ਜਾਨ ਨਾਲੋਂ ਵੱਧ ਸਾਨੂੰ ਇੱਜ਼ਤਾਂ ਪਿਆਰੀਆਂ,,
ਇੱਜ਼ਤਾਂ ਦੀ ਖਾਤਰ ਜਾਨਾਂ ਹੱਸ-ਹੱਸ ਵਾਰੀਆਂ..
ਸਿਰ ਉੱਚਾ ਕਰਕੇ ਅਣੱਖ ਨਾਲ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

ਹੱਕ ਅਸੀਂ ਆਪਨਾ ਨਹੀਓਂ ਕਦੇ ਛੱਡਿਆ,,
ਮੰਗ ਕੇ ਲਿਆ ਕਦੇ ਹੱਥ ਨਹੀਓਂ ਅੱਡਿਆ..
ਜ਼ੁਲਮ ਕਿਸੇ ਪਾਪੀ ਦਾ ਨਾ ਅਸੀਂ ਕਦੇ ਸਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

ਕਰੀਏ ਜੇ ਫ਼ਿਰ ਕਰੀਏ 'ਹੀਰ-ਰਾਂਝੇ' ਜਿਹਾ ਪਿਆਰ,,
ਲੜੀਏ ਜੇ ਫ਼ਿਰ, ਦੇਇਐ 'ਭਗਤ' ਜਿਹੀ ਮਾਰ..
ਹਰ ਪਾਸਿਓਂ ਸੱਬ ਨਾਲੋਂ ਅੱਗੇ ਅਸੀਂ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

ਮੇਲਿਆਂ ਦੇ ਵਿੱਚ ਸਾਡੇ ਵੱਖਰਾ ਹੀ ਟੌਰ ਆ,,
ਖੇਡਾਂ ਦੇ ਵਿੱਚ ਕਿਹੜਾ ਸਾਡੇ ਤੋਂ ਮੁਹਰ ਆ..
ਪੈੰਦਿਆਂ ਧਮਾਲਾਂ,ਫ਼ਿਰ ਭੰਗੜੇ ਨੇ ਪੈੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......

ਪੱਗ ਬੰਨਦੇ ਹਾਂ ਜਦੋਂ ਪੋਚ-ਪੋਚ ਕਾਲੀ,,
ਉੱਤੇ ਕੁੜਤਾ , ਪੈਰੀਂ ਜੁੱਤੀ ਤਿੱਲੇ ਵਾਲੀ..
ਜਿਥੋਂ ਲੰਘ ਜਾਈਏ, ਸਾਰੇ ਤੱਕਦੇ ਨੇ ਰਿਹੰਦੇ,,
ਅਵੇਂ ਨਹੀ ਲੋਗ ਸਾਨੂੰ ਸਰਦਾਰ ਕਿਹੰਦੇ......
Saukha bada dil launa
Bas mushkal Ishq nibhauna
Bada takaluff Dil saambhna
Eh badi zaazuk niyamat vich isde kise da pyaar vasda
Vich isde kise da yaar vasda vich ise de rabb vasda
Gal gaur na sunna ‘Sarvan’ dasda
Je kade dil kise da laina bada sambhaalna
Vich ise de rabb vasda
Eh oh sheesha hai jithey har pal
Haye oh kise da pyaar hasda

Bahut hi khoobsurat Bolan nu piroya hai
Rooh badi khush hoyi eh sabh padh ke
Allah likhan waale nu hor hunar bakshe
Is tarah saade naal sanjha karan layi
Saade mitra nu hor kamyaabi bakshe

ਮੈਂ ਵੇਖੀ ਦੁਨੀਆ ਰੱਜ ਕੇ,ਕੁਝ ਰਖਿਆ ਨਈਂ ਵਲੈਤਾਂ ਚ,
ਨਾਂ ਸਵਾਦ ਹੈ ੳਥੇ ਹੱਸਣ ਦਾ,ਨਾਂ ਸਵਾਦ ਹੈ ੳਥੇ ਰੋਣ ਦਾ,
ਲੱਖ ਸ਼ੁਕਰ ਕਰਾਂ ਮੈਂ ਰੱਬ ਦਾ ਕਿ,
ਮੈਂਨੁੰ ਮਾਣ ਪੰਜਾਬੀ ਹੋਣ ਦਾ,ਮੈਂਨੁੰ ਮਾਣ ਪੰਜਾਬੀ ਹੋਣ ਦਾ" 

ਸਾਨੂੰ ਵੀ ਵਤਨ ਦੀ ਯਾਦ ਆਉਂਦੀ ਰਿਹੰਦੀ ਏ , ਜਦ ਵੀ ਸੁਪਨੇ ਵਿੱਚ ਮਾਂ ਕੋਈ ਤਰਲੇ ਪਾਉ

ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ..........

ਪਿਂਡ ਦੇ ਚੁਬਾਰਿਆਂ ਤੇ ਖੂੱਲ਼ੇ ਵਿਹੜਿਆਂ ਦੀ,
ਚਾਨ੍ਣੀਆਂ ਰਾਤਾਂ ਤੇ ਦਾਦੀ ਦਿਆਂ ਬਾਤਾਂ ਦੀ,
ਯਾਰਾਂ ਦੀਆਂ ਢਾਣੀਆਂ ਦੀ ਮੌਜਾਂ ਖੂਬ ਮਾਣੀਆਂ ਦੀ,
ਹੁਨ ਸਾਰਾ ਕੁਝ ਨ੍ਸੂਰ ਬਣ ਬੈਠ ਗਿਆ,
ਗੁੰਮ ਗਿਆ ਦੋਸ੍ਤੋ ਮੈਂ ਡਾਲਰਾਂ ਦੀ ਭੀੜ ਵਿੱਚ,
ਗੋਰਿਆਂ ਦੇ ਸ਼ਹਿਰ ਚ ਮਸ਼ੀਨ ਬ੍ਣ ਬੈਠ ਗਿਆ 

ਜਿਆਦਾ ਹੱਸੀਏ ਨਾ ਲੋਕ ਗਵਾਂਰ ਸਮਝਣ...
ਚੁੱਪ ਰਹੀਏ ਤਾਂ ਲੋਕ ਬੀਮਾਰ ਸਮਝਣ......
ਮੈਂ ਰਹਿੰਦੀ ਮਸਤ ਆਪਣੇ ਆਪ ਵਿੱਚ.......
ਲੋਕੀ ਪਤਝੜ ਭਾਵੇਂ ਬਹਾਰ ਸਮਝਣ...... 
.... ਮੇਰਾ ਯਾਰ ਮਿਲੇ ਮੈਨੂੰ ਓਸ ਵੇਲੇ 
ਜਦ ਨਾ ਦਿਨ ਹੋਵੇ ਨਾ ਰਾਤ ਹੋਵੇ,
ਓਦੋਂ ਮਧਮ ਜਿਹੀ ਬਰਸਾਤ ਹੋਵੇ,
ਇਕ ਉਹ ਹੋਵੇ ਇਕ ਮੈਂ ਹੋਵਾਂ ਤੇ
 ਨਾ ਮੁੱਕਣ ਵਾਲੀ ਬਾਤ ਹੋਵੇ, 
ਬਸ ਤੁਰਦੇ ਰਹੀਏ ਓਹਨਾਂ ਰਾਹਾਂ
 ਤੇ ਜਿਥੇ ਪਿਆਰ ਹੋਵੇ ਤੇ 
ਬਸ ਦਿਲ ਦੀ ਗੱਲਬਾਤ ਹੋਵੇ.....sandhu
ਐਨਾ ਵੀ ਅਮੀਰ ਨੀ ਕਿ ਐਸ਼ ਕਰ ਸਕਾਂ, 
ਐਨਾ ਵੀ ਗਰੀਬ ਨੀ ਕਿ ਭੁੱਖਾ ਮਰ ਸਕਾਂ!
 ਐਨਾ ਵੀ ਦਲੇਰ ਨੀ ਕਿ ਕਿਸੇ ਨਾਲ ਲੜ੍ ਸਕਾਂ
 ਐਨਾ ਵੀ ਕਮਜ਼ੋਰ ਨੀ ਕਿ ਕਿਸੇ ਦੀ ਜ਼ਰ ਸਕਾਂ!
 ਮੈ ਜੋ ਕੁਝ ਹਾਂ ਬਸ ਠੀਕ ਹਾਂ, ਕੋਸ਼ਿਸ਼ ਕਰਾਂਗਾ
 ਕਿ ਕੁਝ ਨਾ ਕੁਝ ਕਰ ਸਕਾ
ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ..
ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ..
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ..
.ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ...
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ...
ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ....
ਕਦੀ ਮੰਗਦਾ ਦਿਲ ਇਕ ਹੋਰ ਉਮਰ..
ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ..
“ਜਿਨਾਂ ਦੀ ਫਿਦਰਤ ਵਿਚੱ ਦਗਾਂ, ਉਹ ਕਦੇ ਵਫ਼ਾਵਾਂ ਨਹੀ ਕਰਦੇ.......
ਜੌ ਰੁੱਖ ਜਿਆਦਾ ਉੱਚੇ ਨੇ, ਉਹ ਕਿਸੇ ਨੂੰ ਛ਼ਾਵਾਂ ਨਹੀ ਕਰਦੇ.....
"ਪੰਨੂ" ਖੁਦ ਅੱਗੇ ਕਿੰਝ ਵੱਧਣਾ, ਇਹ ਜਰੂਰ ਸੋਚਦੇ ਰਹਿੰਦੇ ਹਾਂ......
੫ਰ ਕਿਸੇ ਖਿਲਾਫ਼ ਤੂੰ ਸੱਚ ਜਾਣੀ,ਅਸੀ ਕਦੇ ਸਲ਼ਾਹਾ ਨਹੀ ਕਰਦੇ......
ਬੰਦੇ ਦਾ ਇੱਕ ਪਿਆਰ ਹੀ ਚੇਤੇ ਰਹਿ ਜਾਂਦਾ,ਇਸ ਦੁਨੀਆ ਵਿੱਚੋਂ ਹੋਰ ਕੀ ਬੰਦਾਂ ਲੈ ਜਾਂਦਾ.....
ਤੁਰਿਆ ਫਿਰਦਾ ਪਿੱਛੇ ਕਿਸੇ ਦੀ ਤਾਕਤ ਹੈ,ਜਿੰਨੇ ਝੱਖੜ੍ ਝੁੱਲੇ ਕੱਦ ਦਾ ਡਹਿ ਜ਼ਾਦਾਂ.....
"sandhu" ਤੇਰੇ ਵਿੱਚ ਨੁਕਸ ਤਾਂ ਹੋਵਣਗੇ ਐਵੈਂ ਨੀ ਕੋਈ ਕਿਸੇ ਦੇ ਦਿਲ਼ੋ ਲਹਿ ਜਾਂਦਾਂ.........”
ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ.....
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ.....
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ' ਲਿਖਿਆ ਪਾਠ ਨਹੀਂ.....
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ .....
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ.....

"ਪਾਣੀਆ ਨੂੰ ਛੱਡ ਆਏ , ਹਾਣੀਆ ਨੂੰ ਛੱਡ ਆਏ.......
ਪਿਆਰ ਦੀਆ ਬੀਤੀਆ ਕਹਾਣੀਆ ਨੂੰ ਛੱਡ ਆਏ ......
ਛੱਡ ਆਏ ਪਿੰਡ,ਪਰਿਵਾਰ ਨੂੰ ਵੀ ਛੱਡ ਆਏ.....
ਬੀਤਿਆ ਸੀ ਜਿੱਥੇ ਬਚਪਨ ਉਹ ਘਰ -ਬਾਰ ਨੂੰ ਵੀ ਛੱਡ ਆਏ ......
ਕੀਤੀਆ ਸੀ ਕਦੇ ਜਿੰਨਾ ਵੀਰਾਂ ਸ਼ਿਰ ਸਰਦਾਰੀਆ......
ਉਹਨਾਂ ਯ਼ਾਰਾ -ਬੇਲੀਆ ਦੇ ਪਿਆਰ ਨੂੰ ਵੀ ਛੱਡ ਆਏ.....
ਲੱਗਦੀਆ ਸੀ ਜਿੱਥੇ ਮਹਿਫਿਲ਼ਾ ਸ਼ਾਮ ਨੂੰ.....
ਉਹ ਮੌਜ਼ਾ ਤੇ ਬਹ਼ਾਰਾ ਦੇ "ਪੰਜਾਬ" ਨੂੰ ਵੀ ਛੱਡ ਆਏ.....
ਬਣ-ਬਣ "ਸਾਹਿਬਾ" ਜਿੰਨੇ ਘੱਟ ਨਾ ਗੁਜ਼ਾਰੀਆ...
ਉਸ ਨੂੰ ਤੇ ਉੱਸ ਦੇ ਪਿਆਰ ਨੂੰ ਵੀ ਛੱਡ ਆਏ!!"

Wednesday, February 4, 2009

ਜਿਕਰ ਤਾਂ ਮੇਰਾ ਵੀ ਜਰੂਰ ਹੁੰਦਾ ਹੋਵੇਗਾ ਤੇਰੀਆਂ ਮਹਿਫਲਾਂ ਚ,
ਓਹ ਗੱਲ ਹੋਰ ਏ ਕਿ ਮੇਰੇ ਸਿਰ ਦੋਸ਼ ਈ ਮੜਦੀ ਹੋਵੇਂਗੀ,

ਜਿਹੜੇ ਲੋਕ ਕਦੇ ਚੁਭਦੇ ਸੀ ਤੈਨੂੰ ਕੰਡਿਆਂ ਵਾਗੂੰ,
ਜਿਹਨਾ ਲੋਕਾਂ ਨਾਲ ਉਲਝਦਾ ਰਿਹਾ ਮੈ ਤੇਰੇ ਕਰਕੇ,
ਓਹਨਾਂ ਨਾਲ ਮਹਿਫਲਾਂ ਵਿੱਚ ਮੋਢਾ ਜੋੜ ਕੇ ਖੜਦੀ ਹੋਵੇਂਗੀ......

ਕਿਉਂ ਬਦਲੇ ਤੂੰ ਰੁੱਖ ਕਿਉਂ ਡੋਬਿਆ ਸਾਨੂੰ ਹੰਝੂਆਂ ਚ,
ਓਹੀ ਕਿਹੜੀ ਰੀਝ ਸੀ ਜਿਹੜੀ ਸਾਡੀਆਂ ਮਾਸੂਮ ਰੀਝਾਂ ਤਬਾਹ ਕਰ ਗਈ,
ਕੱਲੀ ਬਹਿ ਕੇ ਕਦੇ ਤਾਂ ਆਪਣੇ ਆਪ ਨਾਲ ਜਰੂਰ ਲੜਦੀ ਹੋਵੇਂਗੀ.......

ਵਿਛੋੜਿਆਂ ਦੀ ਅੱਗ ਗਮਾਂ ਦੇ ਸਮੁੰਦਰ,
ਪਤਾ ਨਈ ਕਿਉਂ ਆਸ਼ਕਾਂ ਦੀ ਤਕਦੀਰ ਹੀ ਬਣ ਕੇ ਰਹਿ ਗਏ ਨੇ,
ਇਹਨਾ ਦੁੱਖਾਂ ਦੇ ਭਾਂਬੜਾ ਵਿੱਚ ਤੂੰ ਵੀ ਤਾਂ ਸੜਦੀ ਹੋਵੇਂਗੀ.........

ਇੱਕ ਪਿਆਰ ਦਾ ਸਮੁੰਦਰ ਸੀ, ਤੇਰੀ ਮੇਰੀ ਸਾਂਝ ਸੀ,
ਸਮੁੰਦਰ ਤਾਂ ਓਹੀ ਪਰ ਵਹਾਅ ਉਲਟਾ ਹੋ ਗਿਆ,
ਤੁਫਾਨ ਭਰੇ ਪਾਣੀਆਂ ਚ ਕਦੇ ਤੂੰ ਵੀ ਤਾਂ ਹੜਦੀ ਹੋਵੇਂਗੀ...........

Monday, February 2, 2009

ਤੇਰੇ ਨਾਲ ਜੀਨਾ ਤੇਰੇ ਨਾਲ ਮਾਰਨਾ ਅਸੀ ਦਿਲ ਵਿਚ ਸੁਪਨਾ ਹਸੀਨ ਰੱਖਿਆ,
ਅਸੀ ਤੇਰੇ ਉੱਤੇ ਯਾਰਾ ਤੇਰੇ ਉੱਤੇ ਰੱਬ ਵਰਗਾ ਯਕੀਨ ਰੱਖਿਆ...........sandhu
God made the world with a heart full of love,
Then He looked down from Heaven above,
And saw that we all need a helping hand,
Someone to share with, who'll understand.
He made special people to see us through
The glad times and the sad times, too;
A person on whom we can always depend,
Someone we can call a friend.
God made friends so we'll carry a part
Of His perfect love in all our hearts.
ਗੁਜ਼ਰਿਆ ਜੋ ਕੱਲ ਦਿਲ ਭੁੱਲ ਨਾ ਪਾਇਆ ਏ,
ਕਿਸੇ ਦੀ ਕਮੀ ਦੇ ਨਾਲ ਮਨ ਭਰ ਆਇਆ ਏ,
ਉਡ ਗਿਆ ਹਾਸਾ, ਫਿਰ ਉਦਸੀ ਛਾਅ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸ਼ਿਕਵੇ ਕਰਾ ਕਦੇ ਦਿਲ ਦੇ ਨਾਲ ਰੁੱਸੀ ਜਾਵਾਂ,
ਆਪਣੇ ਹੀ ਆਪ ਤੋਂ ਸਵਾਲ ਅੱਜ ਪੁੱਛੀ ਜਾਵਾਂ,
ਜਵਾਬ ਕੋਈ ਮਿਲਿਆ ਨਾ ਚੁੱਪ ਹੈ ਛਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਜੀਹਦੀ ਵਜਹ ਨਾਲ ਅੱਜ ਨੈਣਾਂ ਚ" ਨਮੀ ਏ,
ਉਹਨੂੰ ਕੋਈ ਥੋੜ ਨਹੀ, ਮੈਨੂੰ ਕਿਉ ਕਮੀ ਏ,
ਪੂਰੀ ਕਦੇ ਹੋਣੀ ਨਹੀ ਘਾਟ ਜੋ ਉਹ ਪਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ,

ਸੋਚਾਂ ਤੇ ਖਿਆਲਾ ਵਿੱਚ ਦਿਨ ਲੰਘ ਚੱਲਿਆ,
ਜਾਣ ਲੱਗੇ ਉਸ ਨੇ ਸਲਾਮ ਵੀ ਨਾ ਘੱਲਿਆ,
ਮੁੱਕਣੀ ਨਾ ਕਦੇ ਵੀ ਉਡੀਕ ਜੋ ਉਹ ਲਾ ਗਈ,
ਅੱਜ ਫਿਰ ਕੁਵੇਲੇ ਜਹੇ ਯਾਦ ਕਿੱਥੋ ਆ ਗਈ
ਜੇ ਹੋਵੇ ਯਾਰੀ ਤੇਰੇ ਜਹਿ ਯਾਰਾਂ ਨਾਲ ਤਾਂ ਸਾਨੂੰ ਕੋਈ ਗ਼ਮ ਨਹੀਂ,ਮੈਂ ਕੀਤਾ ਧੰਨਵਾਦ ਓਸ ਖੁਦਾ ਦਾ ਜੋ ਮੈਨੂੰ ਤੇਰੇ ਜੇਹਾ ਯਾਰ ਬਖਸ਼ਿਆ,ਪਰ ਓਸ ਖੁਦਾ ਨੇ ਮੈਥੋਂ ਇੱਕ ਵਚਨ ਮੰਗਿਆ ਕਿ ਆਓਣ ਨਾ ਦਵਾਂ ਕਦੇ ਹੰਜੂ ਇਸ ਯਾਰ ਦੀਆਂ ਅੱਖਾਂ ਵਿੱਚੋਂ,ਓਹਨੇ ਭੇਜਿਆ ਹੈ ਤੈਨੂੰ ਲੱਭ ਕੇ ਲੱਖਾਂ ਵਿੱਚੋਂ,ਖੁਆਹਿਸ਼ ਰੱਖਦਾ ਹਾਂ ਮੈਂ ਕਿ ਆਪਣੇ ਯਾਰ ਦੀਆਂ ਰਾਹਾਂ ਵਿੱਚ ਮੈਂ ਦੀਵਾ ਬਣ ਜੱਗ ਜਾਵਾਂ ਓਹਦੀ ਹਰ ਇੱਕ ਪੀੜ ਦੇ ਗਲ਼ ਮੈਂ ਓਹਤੋਂ ਪਿਹਲਾਂ ਲੱਗ ਜਾਵਾਂ,ਕੀ ਕਰਨਗੇ ਬਿਆਨ ਇਹ ਟੈਸਟੀਮੋਨੀਅਲ ਸਬੂਤ ਸਾਡੀ ਯਾਰੀ ਦਾ ,ਯਾਰੀ ਲਾਕੇ ਜਿਹੜੇ ਮੁੱਖ ਮੋੜ ਜਾਂਦੇ ਨੇ ਅਸੀਂ ਓਹਨਾਂ ਵਿੱਚੋਂ ਨਹੀਂ,ਬੱਸ ਕਰੀਂ ਐਨਾ ਕੁ ਯਕੀਨ ਸਾਡੀ ਯਾਰੀ ਤੇ ਕਿ ਦੌਲਤਾਂ ਸ਼ੌਹਰਤਾਂ ਤਾਂ ਲੱਖ ਮਿਲ ਜਾਂਦੀਆਂ ਸੱਚੇ ਯਾਰ ਲੱਭਣੇ ਸੌਖੇ ਨਹੀਂ ,ਮਿਲਦੇ ਨੇ ਯਾਰ ਇਸ ਜਿੰਦਗੀ ਚ ਬਹੁਤ ਪਰ ਯਾਰੀਆਂ ਜੋ ਨਿਭਾਓਣ ਓਹ ਯਾਰ ਲਭਣੇ ਸੌਖੋ ਨਹੀਂ..?.....................sandhu
ਤੱਕਿਆ ਸੀ ਹੱਸਦੀ ਨੂੰ ਜਦੋਂ ਪਹਿਲੀ ਵਾਰ ਨੀ
ਮੱਲੋਮੱਲੀ ਹੋਇਆ ਸਾਡੇ ਦਿਲ ਦਾ ਵਪਾਰ ਨੀ
ਦਿਲ ਤੇਰੇ ਉੱਤੇ ਡੁੱਲਿਆ,ਨਾ ਮੁੱਖ ਤੇਰਾ ਗਿਆ ਭੁੱਲਿਆ
ਦਿਲ ਤੇਰੇ ਉੱਤੇ ਡੁੱਲਿਆ ਫਿਰ ਚੱਲਿਆ ਜ਼ੋਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ ਨਾ ਕੋਈ.....
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ
ਪੁੱਛ-ਪੁੱਛ ਅਸੀਂ ਥੱਕ ਗਏ ਪਰ ਤੂੰ ਨਾ ਦੱਸਣ ਵਿੱਚ ਆਉਂਦੀ,
ਜੇ ਨਾ ਕੋਈ ਗੱਲ ਕਰਨੀ ਕਾਹਤੋਂ ਜਾਣ-ਜਾਣ ਅੱਖੀਆਂ ਮਿਲਾਉਂਦੀ,
ਜੇ ਨਾ ਸਾਡੇ ਨਾਲ ਬੋਲਣਾ ਕਾਹਤੋਂ ਫਿਰਦੀ ਭੁਲੇਖੇ ਜਿਹੇ ਪਾਉਂਦੀ,
ਜਿੱਥੇ ਕਿਤੇ ਹੁੰਦੀ ਤੇਰਾ ਰੱਖੀਏ ਖਿਆਲ ਨੀ,
ਆਪ ਤੋਂ ਬੁਲਾ ਕੇ ਤੇਰਾ ਪੁੱਛਦੇ ਆਂ ਹਾਲ ਨੀ,
ਸਾਨੂੰ ਤੇਰਾ ਫਿਕਰ ਬੜਾ,ਕਰਦੇ ਆਂ ਜ਼ਿਕਰ ਬੜਾ
ਸਾਨੂੰ ਤੇਰਾ ਫਿਕਰ ਬੜਾ ਰਹੀ ਆਪਣੀ ਗੌਰ ਨਾ ਕੋਈ
ਸੋਹਣੀਆਂ ਤਾਂ ਲੱਖ ਹੋਣੀਆਂ ਤੇਰੇ ਵਰਗੀ ਹੋਰ.... 

ਇੱਕ ਦੀਵਾ ਧੁੱਖਦੀ ਯਾਦ ਦਾ, ਪਿਆ ਦਿਲ ਦੇ ਆਲੇ,
ਮੁੜ ਕੇ ਕਿਉਂ ਨਾ ਆਂਵਦੇ ਤੁਰ ਜਾਵਣ ਵਾਲੇ,

ਇਹ ਬੁੱਲਾਂ ਦੀ ਖ਼ਾਮੋਸ਼ਗੀ ਦੇ ਪਿਆ ਭੰਨਦਾ ਠਾਰੇ,
ਗੁੱਝੀਆਂ ਗ਼ਿਲਾਂ ਸੋਕਦੇ ਜਿਵੇਂ ਬਾਲਣ ਹਾਰੇ,

ਇਹਦਾ ਝੋਰਾ ਵੱਧਦਾ ਜਾਂਵਦਾ ਏ ਵਾਂਗਰ ਪਾਰੇ,
ਉਮਰਾਂ ਦਾ ਦੁੱਖ ਲਾ ਗਏ ਉਹ ਲੰਮੀਆਂ ਵਾਲੇ,

ਇਹਦੇ ਦੁਸ਼ਮਣ ਦਿਨ ਦੇ ਚਾਨਣੇ ਤੇ ਵੇਲੀ ਤਾਰੇ,
ਨਾਂ ਸੁਲਾ-ਸਫਾਈਆਂ ਸੋਚਦੇ ਉਹ ਕਰ ਗਏ ਕਾਰੇ,

ਇਹ ਡਰਦਾ ਅਪਨੀ ਲਾਜ਼ ਤੋਂ ਪਿਆ ਭੁੱਬਾਂ ਮਾਰੇ,
ਪਏ ਖੜੇ ਤਮਾਸ਼ਾ ਵੇਖਦੇ ਭੰਡ ਦੁਨੀਆਂ ਵਾਲੇ,

ਇਹਦੀ ਲੋਅ ਪਈ ਕੰਧ ਦੇ ਫੇਫੜੇ ਕਰਦੀ ਕਾਲੇ,
ਇਹਨੂੰ ਵੱਧਣੋਂ ਕਿਉਂ ਨਾ ਰੋਕਦੇ ਅੱਗ ਲਾਵਣ ਵਾਲੇ,

ਇਹ ਖੋਲੇ ਤਖ਼ਤੇ ਹੇਜ਼ ਦੇ ਨਾ ਖੁੱਲਣ ਤਾਲੇ,
ਬੂਰਾ ਕਰ ਕਰ ਖਾ ਗਏ ਘੁਨ ਸੱਜਣਾਂ ਵਾਲੇ,

ਇਹ ਮੰਗੇ ਰੁੱਤ ਹਨੇਰ ਦੇ ਤੇ ਮੰਗੇ ਪਾਲੇ,
ਕੋਈ ਆਵਣ ਕਰਮਾਂ ਵਾਲੜੇ ਇਹਦੇ ਵੇਖ ਉਜਾਲ 

murjhaa Gaye Ne Bhavien ajj Phull Saarey,
par Mausam Vich Ajj Vi Bahar Ohi Hai,
door Ho Gaye Ho Bhulaa Ke Bhavien Ajj Tusi Mainu,
par Mere Dil Vich Ajj Vi Pyar Ohi Hai,
pataa Hai Tusi Kade Na Milungey Dubara,
par "sandhu" Diyan Akhaan Vich Intezaar Ohi Hai.......
ਛਾਲਾਂ ਮਾਰਿਆਂ ਚੰਨ ਨਾ ਹੱਥ ਆਓੁਂਦਾ,
ਪਰ ਸੁਪਨੇ ਸਜਾਓੁਣ ਤੋਂ ਕਿਵੇਂ ਰੋਕਾਂ....

ਬਣ ਰੜਕ ਅੱਖਾਂ ਵਿਚ ਵੱਸ ਗਏ ਨੇ,
ਅੱਥਰੂ ਬਣ ਵਹਿਣ ਤੋਂ ਕਿਵੇਂ ਰੋਕਾਂ...

ਇੱਕ ਸੁਪਨਾ ਵੇਖਿਆ ਆਪਣੀ ਬਣਾਓਣ ਦਾ,
ਹੁਣ ਗੈਰਾਂ ਨਾਲ ਵਿਆਓੁਣ ਤੋਂ ਕਿਵੇਂ ਰੋਕਾਂ...

ਜਾਂਦੇ ਸੱਜਣਾ ਨੂੰ ਨਾ ਰੋਕ ਸਕਿਆ,
ਮੌਤ ਨੂੰ ਆਓੁਣ ਤੋਂ ਕਿਵੇਂ ਰੋਕਾਂ.........

kaddi ishq da jhakad jhulya c,
pechey chad gaya barbadi uh,
duniya tu chori dohan ney,
ik kasam dona ne khaddi uh,
tainu bhul gayee,sanu yaad rahee,
ehda harjana bhardey haan,
hun apne aap naal kale beh beh aape galan karde aa.......

ishq vichoo kuch khatya nahin,
ih har koi gall karda c,
lokkan nu murakh das da c,
par apni akal tey parda c,
kitti soch samajh key galti da bethey harjana bharde haan,
hun apne aap naal kalle beh beh aape gallan karde aa........
kaddi ishq da jhakad jhulya c,
pechey chad gaya barbadi uh,
duniya tu chori dohan ney,
ik kasam dona ne khaddi uh,
tainu bhul gayee,sanu yaad rahee,
ehda harjana bhardey haan,
hun apne aap naal kale beh beh aape galan karde aa.......

ishq vichoo kuch khatya nahin,
ih har koi gall karda c,
lokkan nu murakh das da c,
par apni akal tey parda c,
kitti soch samajh key galti da bethey harjana bharde haan,
hun apne aap naal kalle beh beh aape gallan karde aa........
Meinu chhadd ke naa tur javein taa dar laggdae.
Tenu ghutt ke hikk naal laon nu ji kardae.
Eh duniyaan hundi ishq waaleyaan di dushman,
Tenu is duniyaan to lukaon nu dil kardae.
Kite kal takk rahe naa zubaan meri,
tenu dil di gal dassan nu dil kardae.
Ih daryaa pahaad samundar ki ne,
tere layi asamaan vi tapp aon nu ji kardae..........
ਸਾਡੀ ਜ਼ਿੰਦਗੀ ਇੱਕ ਹਨੇਰੀ ਸੀ,
ਮਿੱਟੀ ਦੀ ਇੱਕ ਢੇਰੀ ਸੀ,
ਧੂੜ ਇਸ ਮਿੱਟੀ ਦੀ ਉੱਡਦੀ ਉੱਡਦੀ,
ਤੇਰੇ ਬੂਹੇ ਅੱਗੇ ਆ ਗਈ,
ਤੇਰੇ ਵਿਹੜੇ ਦੇ ਵਿਚ ਛਾ ਗਈ.....

ਫਿਰ ਇੱਕ ਹਨੇਰੀ ਆ ਗਈ,
ਮਿੱਟੀ ਦੀ ਇਸ ਢੇਰੀ ਨੂੰ,
ਨਾਂ ਜਾਣੇ ਕਿੱਥੇ ਉਡਾ ਕੇ ਲੈ ਗਈ,
ਨਾ ਤੇਰਾ ਬੂਹਾ ਏ, ਨਾ ਹੀ ਤੇਰਾ ਘਰ ਵੇ,
ਸਾਨੂੰ ਤਾਂ ਬੱਸ ਇੱਕੋ ਹੀ ਹੁਣ ਦਰ ਵੇ......

ਨਾ ਜਾਣੇ ਫਿਰ ਕਦ ਹਨੇਰੀ ਆਊਗੀ,
ਮਿੱਟੀ ਦੀ ਇਸ ਢੇਰੀ ਨੂੰ,
ਹੁਣ ਪਤਾ ਨਹੀਂ ਕੀਤੇ ਲਜਾਊਗੀ,
ਹੁਣ ਕਿਹ੍ੜਾ ਬੂਹਾ ਆਊਗਾ,
ਹੁਣ ਕਿਹ੍ੜਾ ਵਿਹੜਾ ਅਪਨਾਵਾਂਗੇ,
ਤੇਰੇ ਦਿੱਤੇ ਪਿਆਰ ਨੂ ਦੱਸ ਵੇ ਕਿਂਵੇ ਭੁਲਾਵਾਂਗੇ.......

JE TERI HIQQ DI SHAAN VADA SAKDA,
TAN TERE GALL DI GAANI BAN JANDA,
KADE RUSSEY NU AAKE MANAYA TAN HUNDA,
SAUN TERI MAIN PAL VICH MAN JANDA,
JE DINDA RAB TAINU PEEDD KADE,
TAN TERE DUKH MAIN KHUD TE JAR JANDA,
KYO TODNA SI DIL - BUS KEH HI DINDI,
"sandhu" BIN SOCHEY PAL VICH MARR JANDA......
Ashiqa di ki likhi taqdir mere malka,
hatha ch na khushi di lakeer mere malka...
jamde ne putt te maawan lendian wadaiyan,
ghumde ne banke faqeer mere malka...
kise kan parwae kise sir katwae,
par kise nu na mildi ohdi heer mere malka...
Aunde ne jindgi vich kujh pal jo saanu rula jande ne,
changi bhali khushian di taar nu hila jande ne,
te tutt jande ne jo, oh addi raat nu uth ke ronde ne,
yaad karde rehnde ne ohna pallan nu te kade na saunde ne,
ohna nu oh beeti kahani hamesha yaad aundi hai,
udaasi ohna dian akhan nu har pal rullaundi hai,
sochde ne oh hun jindgi vich ki karnge,
jo aap udaas ne oh keede layee hassange,
kad samjange oh ke ih ohna da veham hai,
rabb da tan har bande utte reham hai,
je dukh aya hai tan khushian v jaroor aungia,
khushi ban ke oh ohna de bullan utte chhangia,
gamm di lehar jiada der takk tuhaano chho nahi sakdi,
te khushi jaida der takk tuhathon door nahi reh sakdi,
kaash main khushi ban ke kisse nu hassa sakda,
par main aap v tan haan bass ikk khushi labhda.........

Rabba inni k likh umar meri,
us nu yaar de lekhe launa chaunda han,
ikk raat jinni hove zindagi meri,
us vch yaar da ban k jina chahunda han...

Ruh ikk ho jave usdi te meri,
usde baahaan ch sauna chahundi han,
mile inna pyar ruh nu meri,
mai duniya nu bhull jana chahunda han...

Reh na jave dil vich reejh koi aduri meri,
har reejh nu puri karna chahunda han,
har dhadkan vch uh sma jave meri,
har saah vch us nu vsauna chahunda han...

Usde naina ch vsdi e jaaan meri,
marde dam takk uhnu takkna chahunda han,
usde dil vch ban jave kabar meri,
usdi hikk te sirr rakhh marna chahunda han...

Bas inni k hai kwaish meri,
isnu pura karna chahunda han,
rbba j ikk pal lai hai meri zndgi,
mai yaar di ho k jina chahunda han,
ki hunda e pyar mehboob da,
"sandhu" us khari vich mehsus karna chahunda hain.

tusi akhde ho mohhabat vich judaai hundi hai,
pyaar da nichodd hi bewaffai hundi hai,
main akhdaa han yaar nu poojde han rab man ke,
baaki tan saari duniya hi paraayi hundi hai ,
tusi 
"sandhu" nu kade hath faddaaya tan hunda,
thonu das dinde pyar ch kini sachayi hundi hai....

ਛੇੜ ਨਾ ਗੱਲ ਕੋਈ ਤੂੰ ਦਰਦਾਂ ਦੀ,
ਮੈਂ ਤਾਂ ਦਰਦਾਂ ਨੂੰ ਪਿੰਡੇ ਤੇ ਹੰਢਾਇਆ ਹੈ.
ਲੋਕ ਕਹਿਣ ਇਹ ਹੈ ਦਰਦ ਇਸ਼ਕੇ ਦਾ,
ਜੀਹਨੇ ਜਿੰਦ ਮੇਰੀ ਨੂੰ ਮਾਰ-ਮੁਕਾਇਆ ਹੈ.
ਪਹਿਲਾਂ ਹੀ ਬਹੁੱਤ ਪੀੜਾਂ ਮੇਰੇ ਦਿਲ ਅੰਦਰ,
ਤੂੰ ਹੋਰ ਗੇੜ ਪੀੜਾਂ ਦੇ ਗੇੜਣ ਆਇਆ ਹੈ.
ਕਿਸੇ ਨੇ ਹੰਜੂਆਂ ਨੂੰ ਸਮਝਣ ਦੀ ਲੋੜ ਨਾ ਸਮਝੀ,
ਹਰ ਜੀਅ ਮੇਰੀ ਪੀੜ ਵੇਖ ਮੁਸਕਾਇਆ ਹੈ.
ਨਾ ਇਹ ਦਿਨ ਮੇਰਾ ਤੇ ਨਾ ਇਹ ਰਾਤ ਮੇਰੀ,
ਮੇਰਾ ਚੰਨ ਵੀ ਸੂਰਜ਼ ਨੇ ਕਿਤੇ ਲੁਕਾਇਆ ਹੈ.
ਗਹਿਰੇ ਹੰਦੇ ਜਾ ਰਹੇ ਨੇ ਗ਼ਮ ਇਹ ਮੇਰੇ,
ਗ਼ਮਾਂ ਇਸ ਤਰਾਂ ਜਿੰਦ ਨੂੰ ਘੇਰਾ ਪਾਇਆ ਹੈ.
ਜਿੰਦ ਗ਼ਮਾਂ ਦੇ ਭੰਵਰ ਵਿੱਚ ਹੁਣ ਫੱਸ ਚੱਲੀ,
ਪਰ ਕਿਸੇ ਨੇ ਭੰਵਰੋ ਕੱਢਣਾ ਨਾ ਚਾਹਿਆ ਹੈ.
"ਸੰਧੂ" ਕੌਣ ਸੁਣਦਾ ਹੈ ਦਰਦ ਕਿਸੇ ਦੇ,
ਫਿਰ ਤੂੰ ਕਿਉਂ ਸੁਣਣੇ ਦਾ ਰੱਟਾ ਲਾਇਆ ਹੈ.


ਜਿੰਦਗੀ ਨੂੰ ਹਰ ਪਲ ਜੀਊਣ ਲਈ,
ਕੁੱਝ ਤੇਰੇ ਸਹਾਰਿਆਂ ਦੀ ਲੌੜ ਹੈ.
ਸਾਹ ਤਾਂ ਊਂਝ ਵੀ ਲੈਂਦੇ ਹੀ ਹਾਂ,
ਪਰ ਕੁੱਝ ਪਿਆਰਿਆਂ ਦੀ ਲੌੜ ਹੈ.
ਮੰਜਿਲ ਨੂੰ ਸੌਖਿਆਂ ਹੀ ਪਾਵਣ ਲਈ,
ਸਾਨੂੰ ਤੇਰੇ ਇਸ਼ਾਰਿਆਂ ਦੀ ਲੌੜ ਹੈ.
ਲਹਿਰਾਂ ਬਣ ਬਹੁਤ ਵੱਗ ਲਏ ਅਸੀ,
ਹੁਣ ਬਸ ਕਿਨਾਰਿਆਂ ਦੀ ਲੌੜ ਹੈ.
ਤੂੰ ਇਕ ਚੰਨ ਹੀ ਬਹੁਤ ਹੈ ਚਾਨਣ ਨੂੰ,
ਨਾ ਬਹੁਤੇ ਤਾਰਿਆਂ ਦੀ ਲੌੜ ਹੈ.
ਬਹੁਤ ਔਖਿਆਂ ਖੁਦ ਨੂੰ ਸਮੇਟਿਆ ਏ,
ਨਾ ਹੋਰ ਖਿਲਾਰਿਆਂ ਦੀ ਲੌੜ ਹੈ.
ਵਾਦਾ ਕਰ ਸਕੇਂ ਤਾਂ ਪੱਕਾ ਕਰੀਂ "ਜੀਤ" ਨੂੰ,
ਨਾ ਝੂਠੇ ਤੇਰੇ ਲਾਰਿਆਂ ਦੀ ਲੌੜ ਹੈ.


ਦਿਲੋਂ ਨਜ਼ਦੀਕੀਆਂ ਪਾਈਆਂ ਸੀ ਜੀਹਨਾਂ ਨਾਲ,
ਹੁਣ ਉਹਨਾਂ ਹੀ ਸਾਥੋਂ ਦੂਰੀ ਵਧਾ ਲਈ ਏ.
ਬਿਨਾ ਬੁਲਾਇਆਂ ਬੋਲਦੇ ਸੀ ਜੋ ਨਾਲ ਮੇਰੇ,
ਉਹਨਾਂ ਨੇ ਬੁੱਲਾਂ ਤੇ ਚੁੱਪੀ ਹੁਣ ਪਾ ਲਈ ਏ.
ਤਕਦੀਰ ਦੀ ਖੇਡ ਨੇ ਪਿਆਰ ਕੀਤਾ ਲੀਰਾਂ,
ਜਿੰਦ ਵੀ ਹੁਣ ਗ਼ਮਾਂ ਦੇ ਲੇਖੇ ਲੁਆ ਲਈ ਏ.
ਫੁੱਲ ਸੱਧਰਾਂ ਦੇ ਸਾਰੇ ਪੈਰਾਂ ਹੇਠ ਗਏ ਮਿੱਦੇ,
ਚੋਟ ਗੁੱਝੀ ਏਸੀ ਇਸ਼ਕੇ ਵਿੱਚ ਖਾ ਲਈ ਏ.
"ਸੰਧੂਆ" ਖਾਲੀ ਹੱਥ ਰਹੇ ਹਮੇਸ਼ਾ "ਜੀਤ" ਦੇ,
ਖਹੁਰੇ ਕੈਸੀ ਕਿਸਮਤ ਰੱਬ ਤੋਂ ਲਿਖਾ ਲਈ ਏ.


ਕਲਯੁਗ ਦੀ ਏਸੀ ਵਗੀ ਹਨੇਰੀ,
ਬੰਦਾ ਰੱਬ ਨੂੰ ਭੁੱਲ ਗਿਆ.
ਹੱਥੀਂ ਮਿਹਨਤ ਕਰਨੀ ਭੁੱਲਕੇ,
ਐਸ਼ੋ-ਆਰਾਮ ਤੇ ਡੁੱਲ ਗਿਆ.
ਪਾਖ਼ ਪਿਆਰ ਦਿਲਾਂ ਚੋਂ ਕੱਢਕੇ,
ਜਣੇ-ਖਣੇ ਨਾਲ ਖੁੱਲ ਗਿਆ.
ਹੀਰੇ ਵਰਗਾ ਦਿਲ ਲੈਕੇ ਵੀ,
ਵਾਂਗ ਕੱਖਾਂ ਦੇ ਰੁੱਲ ਗਿਆ.
"ਸੰਧੂ" ਈਮਾਨ ਵੇਚਕੇ ਬੇਇਮਾਨੀ ਨੂੰ,
ਵਿੱਕ ਕੌਡੀ ਦੇ ਮੁੱਲ ਗਿਆ.


ਸੁੰਨੇ ਪਏ ਦਿਲ ਦੇ ਵਿਹੜੇ ਵਿੱਚ,
ਫਿਰ ਤੋਂ ਬਹਾਰ ਲੈਕੇ ਆਈ ਹੈ ਤੂੰ.
ਪੱਤਝੜ ਵਾਂਗ ਦਿਲ ਮੁਰਝਾ ਸੀ ਚੱਲਿਆ,
ਪਰ ਨਵੀਂ ਨੁਹਾਰ ਲੈਕੇ ਆਈ ਹੈ ਤੂੰ.
ਕੋਈ ਨਹੀਂ ਚਾਹੁੰਦਾ ਮੈਨੂੰ ਚੰਦਰੇ ਨੂੰ,
ਮੇਰੇ ਲਈ ਪਿਆਰ ਲੈਕੇ ਆਈ ਹੈ ਤੂੰ.
ਮੇਰੇ ਨਾਲ ਬੋਲਕੇ ਕੋਈ ਰਾਜ਼ੀ ਨਹੀਂ,
ਬੁੱਲਾਂ ਤੇ ਇਕਰਾਰ ਲੈਕੇ ਆਈ ਹੈ ਤੂੰ.
ਮੁਸਕਾਨ ਉੱਡ ਚੁੱਕੀ ਸੀ ਮੇਰੇ ਬੁੱਲਾਂ ਤੋਂ,
ਮੁਸਕਾਨ ਇੱਕ ਵਾਰ ਲੈਕੇ ਆਈ ਹੈ ਤੂੰ.
ਕਿਵੇਂ ਮੋੜ ਦੇਵਾਂ ਤੈਨੂੰ ਤੂੰ ਹੀ ਦੱਸ ਅੜੀਏ,
ਖੁਸ਼ੀਆਂ ਕਈ ਹਜਾਰ ਲੈਕੇ ਆਈ ਹੈ ਤੂੰ.
ਜਦ "ਸੰਧੂ" ਨੇ ਜੀਉਣ ਦੀ ਉਮੀਦ ਛੱਡੀ,
ਉਦੋਂ ਬਾਹਵਾਂ ਦਾ ਹਾਰ ਲੈਕੇ ਆਈ ਹੈ ਤੂੰ.


ਕੀਤੀ ਮੇਰੀ ਗਲਤੀਆਂ ਨੂੰ ਤੁਸੀਂ ਮਾਫ ਕਰੋ,
ਮੇਰੇ ਕੀਤੇ ਗੁਨਾਹਾਂ ਵਾਲੇ ਵਰਕੇ ਸਾਫ ਕਰੋ,
ਜੋ ਵੀ ਤੁਹਾਡਾ ਹੁਣ ਦਿਲ ਹੈ ਕਹਿੰਦਾਂ,


ਉਹੀਉ "sandhu" ਨਾਲ ਇਨਸਾਫ ਕਰੋ

Jado Ishq Hakumat Karda Ae,
Dil Juda Hon Ton Darda Ae,
Ohnu Nindar Auni Bhul Jandi,
Jehra Ishq De Buhe Kharda Ae,
Kai Ishq Di Khatir Marr Jande,
Kai Kehnde Ishq Di Lod Nahi,
Kai Kehnde Ishq Nu Khed Aisi,
Jithe Dhokhebaja Di Thod Nahi….

ਚੇਤੇ ਤਾਂ ਆ ਜਾਂਦਾ ਹੋਣੈ ਬਚਪਨ ਦੀ ਬਾਰਸ਼ ਦਾ ਮੌਸਮ,
ਜਦ ਵੀ ਕਾਗਜ਼ ਦੀ ਕਸ਼ਤੀ ਨੂੰ ਪਾਣੀ ਉਪਰ ਧਰਦੀ ਹੋਣੀ,
ਸਾਗਰ ਪਰਬਤ ਝੀਲਾਂ ਜੁਗਨੂੰ, ਪੌਣਾ ਬਿਰਖਾਂ ਬਰਫਾਂ ਵਰਗੇ,
ਚੁਣ ਚੁਣ ਰਂਗਲੇ ਲਫਜ਼ਾ ਨੂੰ ਉਹ ਗਜ਼ਲਾਂ ਅੰਦਰ ਭਰਦੀ ਹੋਣੀ,
ਤੂੰ ਰੁਖ ਤੋਂ ਜੋ ਟਾਹਣੀ ਖੋਹ ਕਿ,ਦਰਿਆ ਕੰਢੇ ਦਬੀ ਸੀ,
ਅਜ ਦੀ ਬਾਰਸ਼ ਮਗਰੋਂ ਉਹ ਤਾਂ ਦਰਿਆ ਉਪਰ ਤਰਦੀ ਹੋਣੀ,
ਬਰਫੀਲੇ ਰਾਹਾਂ ਵਿਚ ਮੈਨੂੰ ਦੇਰ ਬੜੀ ਹੋ ਗਈ,
ਉਹ ਤਾਂ ਕੀਤੇ ਵਾਹਦੇ ਖਾਤਰ ਦਰਵਾਜ਼ੇ ਤੇ ਠਰਦੀ ਹੋਣੀ........

Jis din tu vichdi ek hoka jiha aaya
Sunsan aa sab hawa da chonka na aaya
Rook jaane hai jad savan ne
Fer hava toon ki main karanga
Je teriyan.....................

Teri yaadan de phull kadi dil vich vasde se
Sare chadd gaye loki sadai kah ke hasde se
Sadai kahake ve sari duniya toon
Tenu aapna riha main manda
Je teriyan.....................

Ek aakir vari bhavin aake gair kah ja
Main hasda hasda pi lavanga Bhavin zahar de ja
Kismat vich likhiya jad kafan se
"sandhu" fer saihara kidda panda
Je teriyan yaadan sambhal ke rakhda
Sayiad fer main kalla na kahanda............

Door jande paidan nu dekh lagda aa
Ke ehna naal main ve lang janda
Je teriyan yaadan sambhal ke rakhda
Sayiad fer main kalla na kahanda

Teri yaad jad sade naal hundi se
Es dil vich sada bahar hundi se
Tu je patchad dekh ke khush aa
Fer main baharan kidda lianda
Je teriyan.....................
sade labha ute vasda hai, naam sohne yaar da,
jara palka chukawa, mera yaar waja marda,
tere vajo mere mahi, jag suna suna ae,
maan othe bhaj jave, jithe kite v tu hona ae,
tenu supne vich vekhe, mann bhukha tere pyar da,
tere bina mere mahi, bajdi na dheer ve,
lagda na chit hun, ho gayi akheer ve,
hove palka to door, dhanoa dukhre saharda,
palka to door howe, howe mithi mithi peer ve,
tu mera yaar pyaar, chana tu hi mera perh ve,
mainu luteeya sohni sunakhi nu, laara lake pyaar da,
mainu laun da ni chaj, meri tere hath laj,
main koji kamla ha,meri rakh le tu ajj,
mainu aapna bana le,vasta pyaar da.........

Sab diyan nafratan nu dil vich vasaya se,
Aakhan band kar pairan nu rassi te turaya se,
Aaj oh tukda jee riha haan main,
Jad aapniya toon haath main chudaiya se.......

Kaddi es dil vich hunda se pyar bada,
Ohdo padai vich ve hunda se main hoshiyar bada,
Yaaran de thokhiya ne nailak banaya se,
Aaj oh tukda jee..............................

Har vele bhulan te khushiya rahindiya se,
Lokan diyan mushkalan ve palle paindiya se,
Doostan naal dushmana nu ve hassaya se,
Aaj oh tukda jee..............................

Allad pune vich galti ek kar baitha,
Ek baigane di chooli dil aapna dhaar baitha,
Main ve kisi da supna aakhan vich vasaya se,
Aaj oh tukda jee..............................

Yaadan rah gaiyan os tutte supne diyan,
Samjh nahi anda jiven te kiven jeean,
"sandhu" ne fer maut nu saathi banaya se,
Par fer ve samjh nahi aaya,
Main aapniya toon haath kion chudaiya se.

ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ,
ਜਿਨਾ ਜਾਵਾਂ ਦੂਰ,ਉੱਨਾ ਆਉਦੀ ਕਰੀਬ ਏ,.

ਫ਼ਿਕਰ, ਦੁੱਖ, ਸ਼ਿਕਵੇ, ਤਨਹਾਈ,ਮੇਰੇ ਕੋਲ,
ਉੰਝ ਭਾਵੇਂ ਕਹਿੰਦੇ ਹਾਂ ਬੜੇ ਚੰਗੇ ਨਸੀਬ ਏ,

ਉਦਾਸ ਜਹੇ ਰਹਿਣ ਦੀ ਆਦਤ ਐਨੀ ਪੈਗੀ,
ਖੁਸ਼ੀ ਕੋਈ ਮਿਲੇ ਬੜਾ ਲਗਦਾ ਅਜੀਬ ਏ,

ਸ਼ੌਹਰਤਾਂ ਪਿੱਛੇ ਲੱਗ ਬਦਲ ਗਏ ਆਪਣੇ,
ਕਾਹਦਾ ਐ ਅਮੀਰ ਜੋ ਦਿਲ ਦਾ ਗਰੀਬ ਏ,

ਗੁੱਝੇ ਜਖ਼ਮਾਂ ਵਾਗ ਰੜਕਣ ਬੋਲ ਕਿਸੇ ਦੇ,
ਤਲਵਾਰਾਂ ਤੋ ਡੂਘੇ ਵਾਰ ਕਰ ਗਈ ਜੀਭ ਏ,

ਮੌਕਾ ਮਿਲਦੇ ਹੀ ਕਰ ਪਿੱਠ ਤੇ ਵਾਰ ਗਏ,
ਜਿਨੂੰ ਰੱਖਿਆ ਦਿਲ ਦੇ ਕਰੀਬ ਏ....
Jo Kende Asi KaKhan Ton V Haule,
Oh V Aaj Kal Krni Sardari SiKh Gaye,
Oh Kende Asi Husn De ShiKar,
Ajj Vichauna Jaal Oh ShiKari SiKh Gaye,
Jo Bane Firde C Bhole ShaKlan To,
Aaj Gal Gal Te Krni Hushiari SiKh Gye,
Sanu Vajji IKKo ThoKar Sajjan Di,
DhoKha Kha K Asi V Dunia Dari SiKh Gaye...
Dukh chelan di aadat pa gayi hove jis nu..
kade kuch ni ho sakda us nu..........
LOki ta khende ne ki saanu koi khushi mile..
mai khenda bathere dukh vekhe ne...
jheda dekheya na hove, koi eho jeha dukh mile.......
lokaan layi ta sawera hoyeya, sade layi ta raat hoyi hai......
na jaane sade naal eho jehi bewafayi kyu hoyi hai....
kise te milan te lokaan nu ta khushi hoyi hai...
jhede amanat de sahare jee reha si mai, uh amanat aa mere to juda hoyi hai...
lokaan di kismat bhave roz jaagdi hove..
sade kismat ta har vhele soyi hai.......
na jaane "sandhu" naal eho jehi bewafayi kyun hoyi hai .......
Puchde ho haal unha da,
mushkil ho gaya jeena jihna da....
asi ta dua karange ki tusi hamesha hasde raho,
is jahan de andar tusi sukh naal vasde raho.....
khushi hovegi sanu je tuhade made vhehle asi kam aavange,
sada ki aa, asi ta apna dukh kise nu bina dase hi ik din jag to tur javange.
Main na layonda kheyalan ch ambri udariyan,
Te na hii beh janda lutake rijha apni sariyan,
Main chonda uus naal pugaoniyan rijha apni sariyan,
Te uus te lutana chonda saha zindagi diyan sariyan.......

Main na banna hissa uus aduri tasveer da,
Main ta banona chonda hissa uus nu apni takdeer da,
Main dasna v chonda haal uusnu apne dil di eis perh da,
Par na janna kessa faisla hona aant takdeer da.........

Rakhda hain akhiyan vichai soniya de raha ch,
Par eh na jana ki soniyan naal mai hi turna ohna raha ch,,
Rah ta hor v ne meri zindagi de raha ch,
Par "sandhu" akhe eena soniyan da saath na ohna raha ch........
Eis Chandre Jaag Te Je,
Na Pyar Di Riit Hovve,
Koi Na Lagge Changa,
Na Koi Kisse Di Heer Hovve......

Koi Na Hoeya Eesa,
Jis Di Pyar Toh Bina,
Eeh Jinndagi Akhir Hovve.........

Jithe Rab Bhariya Pyar,
Sajna Diyan Baha Ch,
Othe Layi Puri Rij,
Uus Diyan Nigana Ch......

Ki Lafja Ch Behwaan Kara,
Ki Milda Tur Ehna Ehna Raha Ch......

Je Pyar Na Hunda Ta,
"sandhu" Kavitava Da Sirjan Haar Na Hunda.......
dost ap kise di khatar chad jan tan ki kariye,
apne ilzam vi sade sir mar jan tan ki kariye,
jinha khatar jan vi hajar hai oh sadi jan vi thukra jan tan ki kariye,
hun "sandhu" kehre asman vich sah layie te kehre kho vich dub mariye.

thodi gal vi apni than te thik hai,
par is chandre dil da ki kariye
khuli hava vich sah koi len nahin dinda,
hun haunke kithe bahriye
loka ne bara draya hai,
oh mar den ge sajna,
par kis gal ton kis layi dariye
hun "sandhu" dunian vich koi khunja labhde phirde han,
jithe lamba haunka bhariye.........


V TO U
Dub de loka di kahani kaun sunda,
Gal hove j purani kaun sunda,
Bhul janda a rab jawani ch,
Chardi umre gurbani kaun sunda,
Pyar ta sab karke vekhde ne
Kise da pyar jubani kaun sunda,
Lok ta labhde har gal cho munafa,
Kis di hoi hani kaun sunda,
Asi likh dita dil da hal,
Par dil di eh ndani kaun sunda
Ohna nu changa lagda bhul jana.
Asi yaad ch pagal ho jande.
Sanu yaad ch neend na aaundi a.
Oh bhul k sanu so jande...........
ਰਾਤ ਗਈ ਕਰ ਤਾਰਾ ਤਾਰਾ,
ਹੋਇਆ ਦਿਲ ਦਾ ਦਰਦ ਉਧਾਰਾ,
ਅੱਖਾਂ ਹੋਈਆਂ ਹੰਝੂ ਹੰਝੂ,
ਦਿਲ ਦਾ ਸ਼ੀਸ਼ਾ ਭਾਰਾ ਭਾਰਾ,
ਹੁਣ ਤਾਂ ਮੇਰੇ ਦੋ ਹੀ ਸਾਥੀ,
ਇੱਕ ਹਉਕਾ ਇੱਕ ਹੰਝੂ ਖਾਰਾ,
ਮਰਨਾ ਚਾਹਿਆ ਮੌਤ ਨਾ ਆਈ,
ਮੌਤ ਵੀ ਮੈਨੂੰ ਦੇ ਗਈ ਲਾਰਾ..
ਸਾਥੋਂ ਹੌਕਿਆਂ ਨੇ ਪੁੱਛਿਆ ਨਾ ਹਾਲ ਸਾਡਾ ਕੀ,
ਤੇਰੇ ਪਿਆਰ ਨੇ ਵੀ ਜਾਣਿਆ ਨਾ ਖਿਆਲ ਸਾਡਾ ਕੀ
ਅਸੀਂ ਟੁੱਟਦੇ ਤਾਰਿਆਂ ਨੂੰ ਕੀ-ਕੀ ਕਹਿੰਨੇ ਆਂ
ਤੂੰ ਕੀ ਜਾਣੈਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਨੈਣਾਂ-ਨੈਣਾਂ ਨਾਲ ਸਾਂਝੇ ਮਿੱਠੇ ਬੋਲ ਕਰ ਗਏ
ਅਸੀਂ ਨੈਣਾਂ ਵਿੱਚੋਂ ਹੰਝੂ ਫੋਲ ਫੋਲ ਮਰ ਗਏ
ਇਹਨਾਂ ਹੰਝੂਆ ਦੇ ਵਿਚ ਯਾਰਾ ਡੁੱਬੇ ਰਹਿੰਨੇ ਆਂ
ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ |
ਅਸੀ ਮੁੱਕ ਚੱਲੇ ਆ ਵੇ ਤੇਰਾ ਰਾਹ ਵੇਖਦੇ
ਇੱਕ ਵਾਰ ਆ ਜਾ ਆ ਕੇ ਇੰਤਜਾਰ ਮੇਟਦੇ
ਏਤੋਂ ਵੱਧ ਨਾ ਵੇ ਅਸੀ ਤੈਨੂੰ ਕੁਝ ਕਹਿੰਨੇ ਆਂ
ਤੂੰ ਕੀ ਜਾਣੇਂ ਅਸੀਂ ਤੇਰੇ ਬਿਨਾਂ ਕਿੰਝ ਰਹਿੰਨੇ ਆਂ ..
ਕਿੰਨੇ ਦਿਨਾਂ ਪਿੱਛੋਂ ਤੇਰੀ ਮਹਿਫ਼ਿਲ ‘ਚ ਆਇਆ ਹਾਂ,
ਕਵਿਤਾ ਮੇਰੀ ਤੂੰ ਮੈਨੂੰ ਥੋੜ੍ਹੀ ਜਿਹੀ ਜਗ੍ਹਾ ਤਾਂ ਦੇ।
ਦੂਰ ਦੂਰ ਰਹਿਕੇ ਮੈਨੂੰ ਅੱਖੋਂ ਨਾ ਪਰੋਖੇ ਕਰ,
ਹੋਰ ਨਾ ਮੈਂ ਮੰਗਾਂ ਕੁਝ ਬੱਸ ਇੱਕ ਨਿਗ੍ਹਾ ਤਾਂ ਦੇ।
ਸੁੱਕੇ ਪੱਤੇ ਵਾਂਗੂੰ ਬੇ-ਰਸ ਹੋਈ ਜਿੰਦ ਮੇਰੀ,
ਦੋ ਘੁੱਟਾਂ ਰਸ ਅਤੇ ਕੁਝ ਪਲ ਮਜ਼ਾ ਤਾਂ ਦੇ।
ਲੰਬੀ ਇਸ ਜੁਦਾਈ ਦਾ ਕੀ ਗਿਲਾ ਨਹੀਂ ਤੈਨੂੰ ਕੋਈ,
ਤੇ ਜੇਕਰ ਹੈ ਗਿਲਾ ਫਿਰ ਮੈਨੂੰ ਕੋਈ ਸਜ਼ਾ ਤਾਂ ਦੇ।
ਠੰਡੀ ਪੈਂਦੀ ਜਾ ਰਹੀ ਏ ਧੂਣੀ ਮੋਹ ਪਿਆਰ ਵਾਲੀ,
ਬੁਝ ਰਹੇ ਕੋਲਿਆਂ ਨੂੰ ਪੱਲੇ ਦੀ ਹਵਾ ਤਾਂ ਦੇ।
ਪੁੱਛਦੇ ਨੇ ਲੋਕੀ ਚੁੱਪ ਹੋ ਗਈ ਕਿਉਂ ਕਲਮ ਤੇਰੀ,
ਇਸਦੀ ਖ਼ਾਮੋਸ਼ੀ ਦੀ ਮੈਨੂੰ ਕੋਈ ਵਜ੍ਹਾ ਤਾਂ ਦੇ।
ਮੰਨਦਾ ਹਾਂ ਮੈਂ ਵੀ ਸਮੇਂ ਨਾਲ਼ ਫੱਟ ਭਰ ਜਾਂਦੇ,
ਅੱਲੇ ਜ਼ਖਮਾਂ ਦੀ "sandhu" ਨੂੰ ਦਵਾ ਤਾਂ ਦੇ.......
ਤੇਰੇ ਗਮ ਹੋ ਗਏ ਮੇਰੇ ਗਮ ਦੋਸ੍ਤਾ ,
ਮੈਂ ਸਹਾਂਗਾ ਜ੍ਦੋ ਤੀਕ ਹੈ ਦਮ ਦੋਸਤਾ..
ਰਾਤ ਭਰ ਮੇਰੇ ਰੋਣੇ ਦੀ ਗੱਲ ਸੋਚਕੇ ,
ਅੱਖ ਤੇਰੀ ਕਿਓਂ ਸਵੇਰੇ ਹੈ ਨਮ ਦੋਸਤਾ..
ਇਹਨਾ ਰਸ੍ਮਾਂ- ਰਿਵਾਜ਼ਾਂ ਦ ਹੁਣ ਡਰ ਨਹੀ,
ਮੇਰੀ ਤਲਵਾਰ ਹੈ ਮੇਰੀ ਕਲਮ ਦੋਸਤਾ..
ਗੀਤ ਮੇਰੇ ਮਰਨ ਤੋਂ ਬਾਦ ਵੀ ਜੀਣਗੇ,
ਸਹਿਣਗੇ ਜ਼ਿਦਗੀ ਦੇ ਸਿਤਮ ਦੋਸਤਾ...
ਮੈਂ ਤਾਂ ਪਤਝਤ ’ਚ ਵੀ ਮੁਸਕੁਰਾਵਾਂਗਾ ਹੁਣ,
ਤੇਰੀ ਮੁਸਕਾਨ ਦੀ ਹੈ ਕਸਮ ਦੋਸਤਾ..
ਤੂੰ ਹੈਂ ਮੇਰੀ ਬਸ ਮੇਰੀ , ਕਿਸੇ ਦੀ ਨਹੀ..
ਬਸ ਰਹਿਣ ਦੇ ਹੁਣ ਇਹ ਭਰਮ ਦੋਸਤਾ.......
ਹਰ ਯਾਦ ਚੇ ਤੇਰਾ ਹੀ ਜ਼ਿਕਰ ਹੋਵੇ,,
ਹਰ ਸਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਆਰਜ਼ੂ ਮੁੱਕ ਜਾਵੇ ਮੇਰੀ ਤੇਰੇ ਤੇ,,
ਹਰ ਚਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਰੱਸਤਾ ਮੁੜੇ ਮੇਰਾ ਤੇਰੇ ਵੱਲ,,
ਹਰ ਰਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ 'ਹਾਂ' ਚੇ ਹੋਵੇ ਤੇਰੀ ਮਰਜ਼ੀ ਸ਼ਾਮਲ,,
ਹਰ 'ਨਾਹ' ਤੇ ਤੇਰਾ ਹੀ ਹੁਕਮ ਚੱਲੇ....
ਕੋਇ ਪੁੱਛੇ ਜੇ ਵਜਾਹ ਇੱਸ ਪਾਗਲਪਨ ਦੀ,,
ਹਰ ਵਜਾਹ ਤੇ ਤੇਰਾ ਹੀ ਹੁਕਮ ਚੱਲੇ....
ਹਰ ਪਾਸੇ ਹੋਵੇ ਬੱਸ ਤੇਰਾ ਹੀ ਦੀਦਾਰ,,
ਇਸ ਚੰਦਰੀ ਨਿਗਾਹ ਤੇ ਤੇਰਾ ਹੀ ਹੁਕਮ ਚੱਲੇ........

ਕਦੀ ਆਪਣੀ ਹੱਸੀ ਤੇ ਵੀ ਆਉਂਦਾ ਗੁੱਸਾ,
ਕਦੀ ਜੱਗ ਨ ਹਸਾਉਣ ਨੂੰ ਜੀ ਕਰਦਾ,
ਕਦੇ ਰੋਂਦਾ ਨਹੀਂ ਦਿਲ ਕਿਸੇ ਦੀ ਮੌਤ ਉੱਤੇ,
ਕਦੀ ਐਵੇਂ ਹੀ ਰੋਣ ਨੂੰ ਜੀ ਕਰਦਾ,
ਕਦੀ ਅਜਨਬੀ ਦਾ ਸਾਥ ਵੀ ਲਗਦਾ ਚੰਗਾ,
ਕਦੇ ਆਪਣੇ ਵੀ ਲਗਦੇ ਬਿਗਾਨੇ ਜਿਹੇ,
ਕਦੀ ਮੰਗਦਾ ਦਿਲ ਇਕ ਹੋਰ ਉਮਰ,
ਕਦੀ ਇਹ ਵੀ ਮਿਟਾਉਣ ਨੂੰ ਜੀ ਕਰਦਾ......
ਜਦੋਂ ਵਫਾ ਦੇ ਬੂਟੇ ਉੱਪਰ ਫੁੱਲ ਲੱਗਾ,
ਉਹ ਬੇਵਫਾਈ ਦੇ ਕੰਡੇ ਆਬਾਦ ਕਰ ਗਏ,
ਉਸਦੀ ਯਾਦ ਸੀ ਮਿੱਠੀ ਪਾਣੀ ਵਰਗੀ,
ਉਹ ਪਾਣੀ ਨੂੰ ਬਦਲ ਸ਼ਰਾਬ ਕਰ ਗਏ,
ਸ਼ਕਲ ਉਸਦੀ ਸੀ ਬਹੁਤ ਪਿਆਰੀ ਅੱਜ ਉਹ,
ਆਪਣਾ ਬੇਵਫਾ ਰੂਪ ਬੇਨਾਕਾਬ ਕਰ ਗਏ,
ਰੁਲ ਜਾਵੇ  "sandhu " ਕਿਤੇ ਮਿੱਟੀ ਚ,
ਉਹ ਮੰਦਿਰ ਮਸਜਿਦ ਚ' ਅੱਜ ਇਹ ਫਰਿਆਦ ਕਰ ਗਏ .
ਆਪਣੀ ਪਿਆਰ ਕਹਾਣੀ ਦੇ ਮੈਂ ਜਦ ਵੀ ਪੰਨੇ ਫੋਲਾਂ ਯਾਰੋ,
ਦਿਲ ਵਿੱਚ ਲੱਖਾਂ ਦੱਬੀਆਂ ਨੂੰ ਮੈਂ ਆਪੇ ਬਹਿ ਕੇ ਖੋਲਾਂ ਯਾਰੋ,
ਨੈਣੀਂ ਝੜੀਆਂ ਲੱਗ ਜਾਵਣ ਸੋਗ ਜਿਹਾ ਇੱਕ ਛਾ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ......

ਖੋਰੇ ਉਹ ਕਿਸ ਹਾਲ ਚ' ਹੋਣੀ ਨਾ ਚੰਦਰੀ ਦਾ ਪਤਾ ਟਿਕਾਣਾ,
ਮੇਰੇ ਦਿਲ ਵਿੱਚ ਥਾਂ ਉਹਦੇ ਲਈ ਯਾਦ ਉਹਦੀ ਵਿੱਚ ਮੈਂ ਮਰ ਜਾਣਾ,
ਉਹਦੇ ਨਾਂ ਦਾ ਜਿਕਰ ਕਿਤੇ ਜਦ ਗੀਤ ਮੇਰੇ ਵਿੱਚ ਆ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ.......

ਉਹਦੀਆਂ ਦਿੱਤੀਆਂ ਪਿਆਰ ਸੋਗਾਤਾਂ ਅੱਜ ਵੀ ਸਾਂਭ ਕੇ ਰੱਖੀਆਂ ਨੇ ਮੈਂ,
ਮਰਜਾਣੀ ਜਦੋਂ ਚੇਤੇ ਆਈ ਕੱਲਿਆਂ ਬਹਿ ਬਹਿ ਤੱਕੀਆਂ ਨੇ ਮੈਂ,
ਹੁਣ ਵੀ ਜਦ ਕੋਈ ਚਿਹਰਾ ਯਾਰੋ ਭਰਮ ਉਹਦਾ ਮੈਨੂੰ ਪਾ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ......

ਮੰਗਦਾ ਰਹਾਂ ਦੁਆਵਾਂ ਇਹੋ ਜਿੱਥੇ ਹੋਵੇ ਖੁਸ਼ ਉਹ ਹੋਵੇ......
"sandhu" ਵੀ ਜਦ ਦਰਦ ਚ' ਡੁੱਬ ਕੇ ਗੀਤ ਗਮਾਂ ਦਾ ਗਾ ਜਾਂਦਾ,
ਉਸ ਕੁੜੀ ਨੂੰ ਚੇਤੇ ਕਰਕੇ ਅੱਜ ਵੀ ਰੋਣਾ ਆ ਜਾਂਦਾ............
ਅੱਜ ਵੀ ਰੋਣਾ ਆ ਜਾਂਦਾ............

ਲਿਖਦੀ ਸੀ ਜਿਹੜੀ ਕਦੀ ਨਾਮ ਮੇਰਾ ਤਲੀ ਉੱਤ,ੇ
ਹੁਣ ਮਹਿੰਦੀ ਵਾਲੇ ਹੱਥਾਂ ਚੋਂ ਮਿਟਾ ਲਿਆ ਹੋਣਾ,
ਰੱਬ ਨੂੰ ਵੀ ਦੋਸ਼ ਦੇ ਕੇ ਜੱਗ ਨੂੰ ਵੀ ਦੋਸ਼ ਦੇ ਕੇ,
ਹੌਲੀ ਹੌਲੀ ਮਨ ਸਮਝਾ ਲਿਆ ਹੋਣਾ,
ਸੁਣਿਆ ਏ ਮਾਹੀ ਉਹਦਾ ਚੰਨ ਤੋਂ ਵੀ ਸੋਹਣਾ,
ਪਿਆਰ ਉਹਦਾ ਦਿਲ ਚ' ਵਸਾ ਲਿਆ ਹੋਣਾ,
ਹੱਥ ਜੋੜ ਜਿਹਦੇ ਲਈ ਦੁਆਂਵਾਂ ਰਹੀ ਮੰਗਦੀ,
ਹੁਣ ਉਸੇ "sandhu" ਨੂੰ ਭੁਲਾ ਲਿਆ ਹੋਣਾ...........
ਬੜਾ ਰੋਕਿਆ ਜਾਦੇਂ ਸੱਜਣਾ ਨੂੰ,
ਮੰਨੀ ਇੱਕ ਨਾ ਕੀਤੀ ਉਹਨਾ ਮੰਨਮਾਨੀ,
ਖੋਰੇ ਗੁੱਸਾ ਸੀ ਕੋਈ ਸਾਡੇ ਉੱਤੇ,
ਖੋਰੇ ਮਾਰ ਗਿਆ ਸੀ ਕੋਈ ਹੋਰ ਭਾਨੀ,
ਜਾਂਦੇ ਜਾਂਦੇ ਉਹ ਛੱਲਾ ਵੀ ਸਾਡਾ ਮੋੜ ਗਏ,
ਪਹਿਲੇ ਪਿਆਰ ਦੀ ਸੀ ਜਿਹੜੀ ਨਿਸ਼ਾਨੀ,
ਅਸੀਂ ਹਾਲੇ ਵੀ ਗਲੋਂ ਲਾਈ ਨਹੀਂ,
ਜਿਹੜੀ ਪਿਆਰ ਨਾਲ ਦਿੱਤੀ ਸੀ ਸਾਨੂੰ ਗਾਨੀ,
ਮਨੀ ਲਿਆਵੇ ਕਿਵੇਂ ਮੋੜ ਕੇ ਮਹਿਬੂਬ ਆਪਣੀ,
ਕੋਈ ਦੱਸ ਕੇ ਕਰ ਦਿਉ ਮਿਹਰਬਾਨੀ..........
ਇਹ ਸਫਰ ਦਿਲ ਨੂੰ ਰਤਾ ਭਾਓੁਂਦਾ ਨਹੀ ਤੇਰੇ ਬਿਨਾ, 
ਜੀਣ ਦਾ ਕੋਈ ਮਜ਼ਾ ਆਓੁਂਦਾ ਨਹੀ ਤੇਰੇ ਬਿਨਾ....
ਬੇਸਹਾਰਾ ਘੁੰਮਦਾ ਹਾਂ ਮੈਂ ਖਿਆਲਾਂ ਵਿੱਚ ਸਦਾ, 
ਕੋਈ ਵੀ ਗਲ ਆਪਣੇ ਲਾਓਂਦਾ ਨਹੀ ਤੇਰੇ ਬਿਨਾ....
ਹੱਸਣਾ ਤੇਰੇ ਜਿਹਾ ਤੱਕਿਆ ਨਹੀ ਮੈਂ ਓੁਮਰ ਭਰ, 
ਐਨਾ ਸੁਹਣਾ ਕੋਈ ਮੁਸਕਰਾਓਂਦਾ ਨਹੀ ਤੇਰੇ ਬਿਨਾ....
ਗਮ ਨ ਕਰ..ਰੋਇਆ ਨ ਕਰ..ਬੀਤੇ ਸਮੇਂ ਨੂੰ ਭੁੱਲ ਜਾ, 
ਇਸ ਤਰਾਂ ਕੋਈ ਵੀ ਸਮਝਾਓੁਂਦਾ ਨਹੀ ਤੇਰੇ ਬਿਨਾ......
ਦੋਸਤ ਥੋੜੇ ਹੀ ਹੋਣ ਬੇਸ਼ਕ,
ਪਰ ਉਹਨਾਂ ਨਾਲ ਨਿਭਾ ਹੋਜੇ.
ਕੌਲ-ਕਰਾਰ ਵੀ ਤਾਹੀਂ ਕਰੀਏ,
ਜੇ ਹੱਸ-ਹੱਸ ਉਹ ਪੁਗਾ ਹੋਜੇ.
ਉਹ ਪਿਆਰ ਕੋਈ ਪਿਆਰ ਨਹੀਂ,
ਜੋ ਪਲਾਂ ਚ ਦਿਲਾਂ ਚੋਂ ਹਵਾ ਹੋਜੇ.
ਦਿਲ ਲੋਚਦਾ ਨਹੀਂ ਮੁੜਕੇ ਪਿਆਰਾਂ ਨੂੰ,
ਜੇ ਪਿਆਰ ਚ ਨਾਲ ਕਦੇ ਦਗਾ ਹੋਜੇ.
ਹੱਸ-ਹੱਸਕੇ ਤੁਰ ਜਾਈਏ ਯਾਰਾਂ ਲਈ,
ਭਾਵੇਂ ਬਹੁਤ ਔਖਾ ਯਾਰੀ ਦਾ ਰਾਹ ਹੋਜੇ.
ਨਿੱਗੀ ਛਾਂ ਰਹੇ ਯਾਰਾਂ ਦੀ ਯਾਰੀ ਦੀ,
ਏਸਾ ਹਸੀਨ ਜਿੰਦਗੀ ਚ ਸਮਾ ਹੋਜੇ.
ਯਾਰ ਮੁੱਖ ਮੋੜ ਜਾਵਣ ਜਿਸ ਗੱਲ ਤੋਂ,
ਏਸਾ "sandhu" ਤੋਂ ਨਾ ਗੁਨਾਹ ਹੋਜੇ.........

ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਸਾਹਾਂ ਦੇ ਨਾਲ।

ਇਸ ਦੁਨੀਆਂ ਦੇ ਵਿਚ ਹੈ ਪਾਪ ਬਣ ਗਿਐ,
ਕਿ ਮੈਂ ਚਾਹਵਾਂ ਕਿਸੇ ਨੂੰ ਚਾਵਾਂ ਦੇ ਨਾਲ।

ਜੇ ਮੈਂ ਕੁਝ ਵੀ ਕਿਹਾ ਤਾਂ ਕੀ ਕਹਿਣਗੇ,
ਇਹ ਜੋ ਵਸਦੇ ਨੇ ਲੋਕੀ ਰਾਹਵਾਂ ਦੇ ਨਾਲ।

ਮੈਂ ਨਹੀਂ ਚਾਹੁੰਦਾ ਕਿ ਬੋਲਾਂ ਇੱਕ ਲਫ਼ਜ਼ ਵੀ,
ਮੈਂ ਤਾਂ ਕਰਨੀਆਂ ਨੇ ਗੱਲਾਂ ਨਿਗਾਹਾਂ ਦੇ ਨਾਲ।

ਇਹ ਜੋ ਹੱਸਦੇ ਨੇ ਧੁੱਖਦੀ ਜਿੰਦ ਦੇਖ ਕੇ,
ਇਹ ਤਾਂ ਸੜਦੇ ਨੇ ਵਿਚੋਂ ਇਛਾਵਾਂ ਦੇ ਨਾਲ।

ਇਹ ਜੋ ਸਾਥੀ ਨੇ ਮੇਰੇ ਸਾਹਾਂ ਦੇ ਨਾਲ,
ਮੈਂ ਨਿਭਾਵਾਂਗਾ ਸਾਥ ਵਿਸਾਹਾਂ ਦੇ ਨਾਲ
ਕਦੀ ਕਿਸੇ ਦੇ ਨਕਸ਼ਾਂ ਵਿਚ,
ਜਦ ਮੇਰੀ ਸੂਰਤ ਦਾ ਭੁਲੇਖਾ ਪਿਆ,
ਤਾਂ ਇੱਕ ਪਲ ਲਈ ਰੁਕੇਗਾ ਸਾਹ ਤੇਰਾ,
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ...........

ਕਦੀ ਕਿਤੇ ਤੁਰੇ ਜਾਂਦਿਆਂ,
ਜਦ ਤੇਰਾ ਪੱਲਾ ਕਿਸੇ ਟਾਹਣੀ ਵਿਚ ਅਟਕ ਗਿਆ,
ਤਾਂ ਇੱਕ ਪਲ ਲਈ ਮਹਿਸੂਸ ਹੋਵੇਗਾ,
ਕਿ ਕੋਈ ਤੇਰਾ ਪਿੱਛਾ ਕਰ ਰਿਹੈ,
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ..........

ਜਦ ਕਦੀ ਮਿਲਦਿਆਂ ਦੇਖੇਂਗੀ,
ਦੋ ਰੂਹਾ ਨੂੰ ਕਿਧਰੇ ਉਹਲੇ ਜਿਹੇ,
ਤੇ ਇੱਕ ਪਲ ਲਈ ਯਾਦਾਂ ਦੀ ਪਟਾਰੀ ਲੈ ਬੈਠੇਂਗੀ,
ਤਾਂ ਤੇਰੇ ਸਾਹਾਂ ਚੋਂ ਖੁਸ਼ਬੂ ਆਵੇਗੀ,
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ..........

ਜਦ ਕਦੀ ਪਤਝਣ ਦੀ ਰੁੱਤੇ,
ਖੜਖੜਾਉਂਦੇ ਪੱਤਿਆਂ ਦੀ ਅਵਾਜ਼ ਆਈ,
ਤਾਂ ਆਪਣੇ ਆਪ ਇੱਕ ਧੁਨ ਜਿਹੀ ਬਣ ਜਾਵੇਗੀ,
ਜੋ ਧੁਰ ਅੰਦਰ ਇੱਕ ਤਰਾਨਾ ਛੇੜ ਬੈਠੇਗੀ,
ਤੇ ਫਿਰ
ਸ਼ਾਇਦ ਹੋਵੇਗਾ ਅਹਿਸਾਸ
ਮੇਰੇ ਜਾਣ ਦਾ.......
ਐੱਨੇ ਨਿਵਾਣਾਂ ਚ ਡਿੱਗਦਾ ਨਹੀਂ ਹਾਂ ,
ਬਣਕੇ ਖ਼ੁਦਾ ਮੈਂ ਫ਼ਿਰਦਾ ਨਹੀਂ ਹਾਂ ........"
ਮੈ ਬੰਦਿਆ ਵਰਗਾ ਬੰਦਾ ਹਾ, ਪੈਗੰਬਰ ਨਹੀ..ਮਲਾਹ ਨਹੀ...
ਮੈ ਸੰਤ ਨਹੀ..ਗੁਰ-ਪੀਰ ਨਹੀ,
ਮੁਕਤੀ ਦੀ ਅਜੇ ਚਾਅ ਨਹੀ,
ਬੁਲਬਲਾ ਸਮੁੰਦਰ ਵਿਚ ਤੈਰਦਾ ਜਿਸ ਦਿਨ ਵੀ ਆਵੇ, ਫੱਟ ਜਾਵੇ,
ਕੋਈ ਮੇਰੇ ਬਾਰੇ ਕੁਸ਼ ਵੀ ਆਖੇ,
ਇਸ ਦੀ ਮੈਨੂੰ ਪਰਵਾਹ ਨਹੀ..........
ਪਯਾਰ ਪਾਉਣਾ ਨਹੀਂ, ਨਿਭਾਊਣਾ ਔਖਾ |
ਕਿਸੇ ਨੂੰ ਦਿਲੋਂ ਆਪਣਾ ਬਨਾਓਣਾ ਔਖਾ |
ਨਾ ਹੋ ਜਾਵੇ ਕੋਈ ਵਾਅਦਾ, ਜੋ ਪੁਗਾੳਣਾ ਔਖਾ |
ਬਿਨ ਸੋਚੇ ਕੋਈ ਛੁਠਾ ਲਾਰਾ ਲਾੳਣਾ ਔਖਾ |
ਅਸੀਂ ਵਿੱਛੜਿਆਂ ਨੇ ਕੀ, ਰਾਹ ਤੇਨੂੰ ਸਿੱਧਿਆਂ ਪਾਊਣਾ |
ਲਾ ਕੇ ਯਾਰੀ ਹੁਨ ਪੁੱਛਦਾਂ, ਕਿੰਜ ਤੋੜ ਨਿਭਾਇਏ |

ਜਾ ਓ ਸੱਜਣਾ , ਖੁੱਲ ਦਿੱਤੀ ਜਾ ਮੌਜਾਂ ਕਰ ਲੈ |
ਰਲ ਗੈਰਾਂ ਨਾਲ ਮੌਜਾਂ ਕਰ ਜਾ ਖੁਸੀ ਮਨਾਲੈ |
ਖੁਸੀ ਮਨਾ ਗੈਰਾਂ ਨਾਲ, ਗਮ ਸਾਡੇ ਲਈ ਛੱਡ ਦੇ | 
ਦੁਨੀਆਂਦਾਰੀ ਚ ਨਾ ਗਵਾਚ ਸੋਹਣਿਆ,
ਇਹ ਮੇਲਾ ਚਾਰ ਦਿਨਾਂ ਦਾ ਆਖਰ ਮੁੱਕ ਜਾਣਾ,
ਤੁਸੀਂ ਚੰਨ ਵਾਂਗ ਅੰਬਰਾਂ ਚ ਰਹੋ ਵਸਦੇ,
ਸਾਡਾ ਤਾਰਿਆਂ ਦਾ ਕੀ ਪਤਾ ਕਦ ਟੁੱਟ ਜਾਣਾ….
ਤੇਰੇ ਗਮ ਹੋ ਗਏ ਮੇਰੇ ਗਮ ਦੋਸ੍ਤਾ ,
ਮੈਂ ਸਹਾਂਗਾ ਜ੍ਦੋ ਤੀਕ ਹੈ ਦਮ ਦੋਸਤਾ..
ਰਾਤ ਭਰ ਮੇਰੇ ਰੋਣੇ ਦੀ ਗੱਲ ਸੋਚਕੇ ,
ਅੱਖ ਤੇਰੀ ਕਿਓਂ ਸਵੇਰੇ ਹੈ ਨਮ ਦੋਸਤਾ..
ਇਹਨਾ ਰਸ੍ਮਾਂ- ਰਿਵਾਜ਼ਾਂ ਦ ਹੁਣ ਡਰ ਨਹੀ,
ਮੇਰੀ ਤਲਵਾਰ ਹੈ ਮੇਰੀ ਕਲਮ ਦੋਸਤਾ..
ਗੀਤ ਮੇਰੇ ਮਰਨ ਤੋਂ ਬਾਦ ਵੀ ਜੀਣਗੇ,
ਸਹਿਣਗੇ ਜ਼ਿਦਗੀ ਦੇ ਸਿਤਮ ਦੋਸਤਾ...
ਮੈਂ ਤਾਂ ਪਤਝਤ ’ਚ ਵੀ ਮੁਸਕੁਰਾਵਾਂਗਾ ਹੁਣ,
ਤੇਰੀ ਮੁਸਕਾਨ ਦੀ ਹੈ ਕਸਮ ਦੋਸਤਾ..
ਤੂੰ ਹੈਂ ਮੇਰੀ ਬਸ ਮੇਰੀ , ਕਿਸੇ ਦੀ ਨਹੀ..
ਬਸ ਰਹਿਣ ਦੇ ਹੁਣ ਇਹ ਭਰਮ ਦੋਸਤਾ.....
ਰਾਤ ਪਵੇ ਜਦ ਯਾਦਾਂ ਤੇਰੀਆਂ ਤੇ ਚੰਨ ਤਾਰੇ ਨੀ,
ਿਪਆਰ ਤੇਰੇ ਦਾ ਵਾਸਤਾ ਪਾ ਲੈ ਬੈਜਾਂ ਸਾਰੇ ਨ,ੀ
ਤਾਰੇ ਆਖਣ ਚੰਨ ਸੋਹਣਾ ਤੇ ਮੈਂ ਕਹਿਨਾਂ ਹਾਂ ਪਰੀਤ,
ਸਾਰੀ ਰਾਤ ਹੀ ਲੜਦੇ ਅਤੇ ਸਲੀਕਦੇ ਰਹਿਨੇ ਆਂ,
ਿੲਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ,
ਪਰ ਤਾਂ ਵੀ ਬੂਹੇ ਬੈਠੇ ਤੈਨੂੰ ਉਡੀਕਦੇ ਰਹਿਨੇਂ ਆਂ,

ਕਦੇ ਵਹਿਲ ਿਮਲੇ ਿਜਦੰਗੀ ਤੋਂ ਪੁਛੱੀ ਫੁਲਾਂ,
ਕਲੀਆਂ ਤੋਂ ਮੇਰੇ ਪਿੰਡ ਦੀਆਂ ਚੋਂਕਾਂ ਨੁਕੱਰਾ ਤੇ,
ਮੇਰੇ ਪਿੰਡ ਦੀਆਂ ਗਲੀਆਂ ਤੋ,
ਮੇਰੇ ਬਾਦ ਦਸੱਣ ਗੇ ਤੈਨੂੰ ਕਿੰਨਾ ਪਿਆਰ ਮੈਂ ਕਰਦਾ ਸਾਂ,
ਜਿਨੰਾ ਮੂਰੇ ਤੇਰਾ ਨਾਂ ਲੈ ਲੈ ਕੇ ਚੀਕਦੇ ਰਹਿਨੇਂ ਆਂ,
ਿੲਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ,
ਪਰ ਤਾਂ ਵੀ ਬੂਹੇ ਬੈਠੇ ਤੈਨੂੰ ਉਡੀਕਦੇ ਰਹਿਨੇਂ ਆਂ.................

ਤੂੰ ਬੰਵਰੇ ਵਰਗਾ ਨਵੇਂ ਫੁੱਲਾਂ ਤੇ ਬਹਿ ਿਗਆ ਹੋਣਾ ੲੇਂ,
"sandhu" ਮੁਰਝਾਿੲਆ ਫੁੱਲ ਦੂਰ ਕਿਤੇ ਰਹਿ ਗਿਆ ਹੋਣਾ ੲੇ,
ਕਦੇ ਭੁੱਲ ਕੇ ਕਰੇਂ ਜੇ ਯਾਦ ਤੇ ਮਾੜਾ ਆਖੀਂ ਨਾਂ,
ਨੀ ਖੋਰੇ ਜਿਉਦੇਂ ਹੁਣ ਤਾਂ ਕਹਿੜੀ ਤਰੀਕ ਤਾੲੀਂ ਰਹਿਨੇਂ ਆਂ,
ਿੲਹ ਵੀ ਪਤਾ ਕੇ ਤੇਰਾ ਆਉਣਾ ਹੁਣ ਨਾਮੁਮਕਿਨ ਹੈ,
ਪਰ ਤਾਂ ਵੀ ਬੂਹੇ ਬੈਠੇ ਤੈਨੂੰ ਉਡੀਕਦੇ ਰਹਿਨੇਂ ਆਂ................
ਟੁੱਟੇ ਕੱਚ ਵਾਂਗੂਂ ਦਿਲਾਂ ਵਿੱਚ ਪਾ ਕੇ ਤਰੇੜਾਂ,
ਕਿਸ ਗੱਲ ਦਾ ਸੀ ਤੈਨੂੰ ਹੰਕਾਰ ਹੋ ਗਿਆ ,
ਅੱਜ ਯਾਦਾਂ ਵਾਲੇ ਸਫਿਆਂ ਨੂੰ ਫੋਲਦਿਆਂ ਹੋਇਆ,
ਹਰ ਅੱਖਰ ਚੋਂ ਤੇਰਾ ਸੀ ਦੀਦਾਰ ਹੋ ਗਿਆ ......
ਖਾਮੋਸ਼ ਕਾਰਡ,ਲੰਮੇ ਖ਼ਤ, ਤੇ ਉਹ ਅਣਮੁੱਲੇ ਤੋਹਫੇ,
ਛੂਹ ਕੇ ਮੱਥੇ ਨਾਲ ਝੋਲੀ ਵਿੱਚ ਪਾ ਕੇ ਰੱਖ ਲਏ
ਮੈਨੂੰ ਪਤੈ ਕਿਸੇ ਕੰਮ ਨਹੀਂ ਕਾਗਜ਼ੀ ਖ਼ਜ਼ਾਨਾ,
ਤਾਂ ਵੀ ਖਤ ਤੇਰੇ ਸ਼ੀਸ਼ੇ ਚ ਜੜਾ ਕੇ ਰੱਖ ਲਏ ,
ਤੱਕ ਲਫਜ਼ਾਂ ਦੇ ਵਿੱਚੋਂ ਤੇਰੀ ਬੇਵਫਾਈ ਨੂੰ,
ਮਨ ਹੰਝੂਆਂ ਦੇ ਨਾਲ ਜ਼ਾਰੋ-ਜ਼ਾਰ ਹੋ ਗਿਆ....